ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦ ਭਗਤ ਸਿੰਘ ਬੋਲਦਾ ਹੈ

ਜਿਹੜੀ ਉਮਰੇ ਬਾਲ ਖੇਡਣ ਗੁੱਲੀ ਡੰਡਾ।
ਬੰਟਿਆਂ 'ਤੇ ਚੋਟ ਲਾਉਂਦੇ,
ਮਿੱਟੀ ਗੋ ਗੋ ਘਰ ਬਣਾਉਂਦੇ।
ਇਕ ਦੂਜੇ ਨਾਲ ਲੜਦੇ,
ਦੂਸਰੇ ਦਾ ਘਰ ਨੇ ਢਾਹੁੰਦੇ,
ਉਹ ਬੰਦੂਕਾਂ ਬੀਜਦਾ ਸੀ।

ਉਹ ਇਕੱਲਾ ਸੋਚਦਾ ਸੀ,
ਸਾਡੇ ਘਰ ਜਿਹੜੀ ਵੀ ਚਿੱਠੀ ਡਾਕ ਆਉਂਦੀ,
ਓਸ ਨੂੰ ਕੋਈ ਤੀਸਰਾ ਕਿਉਂ ਖੋਲ੍ਹਦਾ ਹੈ?
ਪੜ੍ਹਨ ਮਗਰੋਂ, ਮੇਰੀ ਮਾਂ ਤੇ ਚਾਚੀਆਂ ਨੂੰ
ਪੁੱਠਾ ਸਿੱਧਾ ਬੋਲਦਾ ਹੈ।

ਮਾਂ ਨੂੰ ਪੁੱਛੇ,
ਮੇਰੇ ਚਾਚੇ ਕਿਉਂ ਕਦੇ ਨਹੀਂ ਘਰ ਨੂੰ ਆਉਂਦੇ।
ਉਹ ਭਲਾ ਕਿਹੜੀ ਕਮਾਈ ਲੋਕਾਂ ਤੋਂ ਵੱਖਰੀ ਕਮਾਉਂਦੇ।

ਦੱਸਦੀ ਚੇਤੰਨ ਚਾਚੀ 'ਨਾਮ੍ਹ ਕੌਰ।
ਤੇਰੇ ਦੋਹਾਂ ਚਾਚਿਆਂ ਦੀ ਜੱਗ ਤੋਂ ਵੱਖਰੀ ਹੈ ਤੋਰ।
ਉਹ ਫਰੰਗੀ ਰਾਜ ਤੋਂ ਬਾਗੀ ਬਣੇ ਨੇ।
ਧੌਣ ਉੱਚੀ ਕਰ ਖੜ੍ਹੇ, ਮੁੱਕੇ ਤਣੇ ਨੇ।
ਗੋਰਿਆਂ ਨੇ ਫੜ ਉਨ੍ਹਾਂ ਨੂੰ ਜੇਲ੍ਹ ਪਾਇਆ।
ਤੇ ਇਲਾਕੇ ਵਿਚ ਇਹ ਫੁਰਮਾਨ ਲਾਇਆ।
ਇਹ ਫਰੰਗੀ ਰਾਜ ਦੇ ਦੁਸ਼ਮਣ ਨੇ ਵੱਡੇ।
ਸਾਡੇ ਘਰ ਦੇ ਚਾਰ ਪਾਸੇ ਤਾਂ ਹੀ ਉਨ੍ਹਾਂ ਸੂਹੀਏ ਛੱਡੇ।
ਸਾਡੇ ਆਪਣੇ ਸਕਿਆਂ ਨੇ ਕਰ ਗੱਦਾਰੀ।

ਧਰਤੀ ਨਾਦ/ 69