ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਸ਼ ਨਾ ਝੂਠੇ ਘੜੋ।
ਵਿਸ਼ਵ ਦਰਸ਼ਨ ਨਾਲ ਵੀ
ਕੁਝ ਸਾਂਝ ਪਾਉ-ਤੇ ਪੜ੍ਹੋ।
ਆਖਦੀ ਏ ਮੁਕਤੀਆਂ ਦੀ ਹਰ ਕਿਤਾਬ।
ਲੋਕ ਮੁਕਤੀ ਦਾ ਵਸੀਲਾ,
ਸਿਰਫ਼ ਇੱਕੋ-ਇਨਕਲਾਬ।

ਕੌਮ ਨੂੰ ਕਿੰਨਾ ਕੁ ਚਿਰ ਰੱਖੋਗੇ
ਹਾਲੇ ਨਾਅਰਿਆਂ ਵਿਚ।
ਹੋਰ ਨਾ ਪਚੇਗੀ ਹੁਣ ਇਹ ਲਾਰਿਆਂ ਵਿਚ।

ਦੇਸ਼ ਨੂੰ ਗੁਰਬਤ ਹਨੇਰਾ ਖਾ ਰਿਹਾ ਹੈ।
ਦੇਸ਼ ਦਾ ਸਰਮਾਇਆ ਕਿੱਥੇ ਜਾ ਰਿਹਾ ਹੈ?
ਦੇਸ਼ ਦੀ ਪੀੜਾ ਨੂੰ ਜਾਣੋ ਤੇ ਪਛਾਣੋ।
ਅੱਜ ਵੀ ਓਹੀ ਸਵਾਲ।
ਕਰ ਰਹੇ ਨੇ ਲੋਕਾਂ ਤਾਈਂ ਫਿਰ ਹਲਾਲ।
ਮੈਂ ਸ਼ਹਾਦਤ ਦੇਣ ਲਈ ਹਾਜ਼ਰ ਖੜ੍ਹਾ ਹਾਂ।
ਮੈਂ ਤਾਂ ਲੰਮੇ ਸਫ਼ਰ ਦਾ ਕੇਵਲ ਪੜਾਅ ਹਾਂ।

ਧਰਤੀ ਨਾਦ/ 74