ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪਾਣੀ ਕਰੇ ਕਲੋਲ
(ਵਿਕਟੋਰੀਆ ਬੀ.ਸੀ. ਦੇ ਬੁਸ਼ਾਰਟ ਬਾਗ 'ਚ ਫ਼ੁਹਾਰਿਆਂ ਕੋਲ ਬੈਠਿਆਂ)

ਪਾਣੀ ਕਰੇ ਕਲੋਲ।
ਧਰਤ ਦੇ ਜਦ ਵੀ ਰਹਿੰਦਾ ਕੋਲ,
ਹਵਾ ਵਿਚ ਆ ਕੇ ਡੋਲੇ।

ਨੱਚਦਾ ਇਹ ਸਮਤੋਲ।
ਫਿਜ਼ਾ ਵਿਚ ਵੇਖੋ ਮਹਿਕਾਂ ਘੋਲ,
ਮਨਾਂ ਵਿਚ ਮਿਸ਼ਰੀ ਘੋਲੇ।

ਮੈਂ ਵੇਖਾਂ ਨੱਚਦੀ ਜਦੋਂ ਫੁਹਾਰ।
ਜਿਵੇਂ ਕੋਈ ਕਰਨ ਵਿਚਾਰਾਂ ਯਾਰ,
ਕੋਈ ਨਾ ਮੂੰਹੋਂ ਬੋਲੇ।

ਹੇ ਧਰਤੀ ਦੇ ਜਾਇਓ।
ਜਾ ਕੇ ਵੀਰਾਂ ਨੂੰ ਸਮਝਾਇਓ।
ਰੋਜ਼ ਉਡੀਕੇ ਧਰਤੀ ਮਾਤਾ,
ਮੂੰਹੋਂ ਕਦੇ ਨਾ ਬੋਲੇ।

ਧਰਤੀ ਮਾਤਾ ਪਾਣੀ ਪੁੱਤਰ।
ਦੇਵੇ ਹਰ ਸੁਆਲ ਦਾ ਉੱਤਰ।
ਘੁੰਡੀ ਸਾਰੀ ਖੋਲ੍ਹੇ।

ਧਰਤੀ ਨਾਦ/ 75