ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਹਨੂੰ ਕੀਹਨੂੰ ਰੋਵੇਂਗੀ ਤੂੰ ਸੱਭੇ ਭੇਡਾਂ ਕਾਲੀਆਂ।
ਵੇਚਦੇ ਰਹੇ ਤੈਨੂੰ ਤੇਰੇ ਪੁੱਤ ਖਾ ਦਲਾਲੀਆਂ।
ਵੇਖਦੀ ਜ਼ਮੀਰ ਦੀਆਂ ਰੋਜ਼ ਹੀ ਕੰਗਾਲੀਆਂ।
ਫੇਰ ਕਿਉਂ ਤੂੰ ਇਨ੍ਹਾਂ ਨਾਲ ਢਕ ਢੁਕ ਬਹਿੰਦੀ ਏਂ।
ਅੱਜ ਕੱਲ੍ਹ ਦਿੱਲੀਏ...।

ਧਰਤੀ ਨਾਦ/ 80