ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁੰਮ ਸੁੰਮ ਧਰਤੀਆਂ ਨੂੰ।
ਰੋਟੀਆਂ ਅਣਪਰਤੀਆਂ ਨੂੰ।
ਠਰੇ ਹੋਏ ਪਾਣੀਆਂ ਨੂੰ।
ਚਾਟੀਆਂ ਮਧਾਣੀਆਂ ਨੂੰ।
ਜੰਮੇ ਹੋਏ ਖ਼ੂਨ ਨੂੰ ਜਗਾਓ।
ਮੈਂ ਤਾਰੇ ਵੇਖਣੇ ਨੇ।

ਲਿਸ਼ਕਦੇ ਪਸੀਨੇ ਨੂੰ।
ਭਾਦਰੋਂ ਮਹੀਨੇ ਨੂੰ।
ਚੁਮਾਸਿਆਂ ਨੂੰ ਆਉਣ ਦਿਉ।
ਮੈਂ ਤਾਰੇ ਵੇਖਣੇ ਨੇ।

ਫੁੱਲਾਂ ਅਤੇ ਟਾਹਣੀਆਂ ਨੂੰ।
ਮੇਰੇ ਸਾਰੇ ਹਾਣੀਆਂ ਨੂੰ।
ਹਲੂਣ ਕੇ ਜਗਾਓ।
ਮੈਂ ਤਾਰੇ ਵੇਖਣੇ ਨੇ।

ਅੱਖਾਂ 'ਚੋਂ ਉਦਾਸੀਆਂ ਨੂੰ,
ਬੁੱਲਾਂ ਉਤੋਂ ਹਾਸੀਆਂ ਨੂੰ,
ਜੰਗਲਾਂ 'ਚ ਗੁੰਮ ਹੋਏ,
ਸਾਰੇ ਬਨਵਾਸੀਆਂ ਨੂੰ।
ਲੱਭ ਕੇ ਲਿਆਉ।
ਮੈਂ ਤਾਰੇ ਵੇਖਣੇ ਨੇ।

ਬੁਝੇ ਹੋਏ ਚਿਰਾਗਾਂ ਨੂੰ,
ਗੁੰਮ ਚੁਕੇ ਰਾਗਾਂ ਨੂੰ।
ਡਾਢੇ ਹੀ ਉਦਾਸ ਜਹੇ,
ਉੱਜੜੇ ਹੋਏ ਬਾਗਾਂ ਨੂੰ,

ਧਰਤੀ ਨਾਦ/ 82