ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਅੱਜ ਤੂੰ ਮੇਰੀ ਹੋਈ
ਅੱਜ ਤੂੰ ਮੇਰੀ ਹੋਈ।
ਪੱਤਝੜ ਮਗਰੋਂ,
ਰੁੱਖਾਂ ਦੀਆਂ ਟਾਹਣੀਆਂ ਉੱਤੇ,
ਜੀਕੂੰ ਕੂਲੇ ਪੱਤਰ ਆਉਂਦੇ,
ਪੱਤਰਾਂ ਵਿਚ ਖੁਸ਼ਬੋਈ।
ਨੂਰੋ ਨੂਰ ਧਰਤ ਦਾ ਮੱਥਾ।
ਸੂਰਜ ਜਾਪੇ ਧਰਤੀ ਲੱਥਾ।
ਕਣ ਕਣ ਵਿਚ ਝਰਨਾਟ ਛਿੜੀ ਹੈ,
ਕੀਹ ਅਨਹੋਣੀ ਹੋਈ?
ਸੁਪਨੇ ਕਿਰਨਾਂ ਕਿਰਨਾਂ ਹੋਏ।
ਚਾਨਣੀਆਂ ਰਾਤਾਂ ਦੀ ਲੋਏ।
ਚੰਦਰਮਾ ਗੋਦੀ ਵਿਚ ਖੇਡੇ,
ਲਾਹ ਨੇਰ੍ਹੇ ਦੀ ਲੋਈ।
ਧਰਤ ਸੁਹਾਵੀ ਜਲ ਥਲ ਅੰਦਰ।
ਸਭ ਤੋਂ ਉੱਚਾ ਮਨ ਦਾ ਮੰਦਰ।
ਸੁੱਚੇ ਘਿਉ ਦਾ ਦੀਵਾ ਏਥੇ,
ਜਾਪੇ ਧਰ ਗਿਆ ਕੋਈ।
ਤੂੰ ਤਾਂ ਮੇਰੇ ਗੀਤ ਜਹੀ ਏਂ।
ਜੱਗ ਤੋਂ ਵੱਖਰੀ ਰੀਤ ਜਹੀ ਏਂ।
ਸੁੱਤੇ ਅੱਖਰ ਜਾਗ ਪਏ ਨੇ
ਕੀਹ ਤੂੰ ਤਰਜ਼ ਪਰੋਈ।
ਖੁਸ਼ੀਆਂ ਚੜ੍ਹਦੀਆਂ ਸਿਰ ਸਿਰ ਤਾਣੀ।
ਚੜ੍ਹਦਾ ਜੀਕੂੰ ਹੜ੍ਹ ਦਾ ਪਾਣੀ।
ਧਰਤੀ ਨਾਦ/ 85