ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/86

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਧਰਤ ਤਰੇੜਾਂ ਪਾਟੀ 'ਤੇ ਜਿਓਂ,
ਵਰ੍ਹ ਜਾਏ ਬੱਦਲ ਕੋਈ।

ਬੁੱਕਲ ਵਿਚ ਲੁਕੋ ਲੈ ਮੈਨੂੰ।
ਇਕ ਵਾਰੀ ਫਿਰ ਛੋਹ ਲੈ ਮੈਨੂੰ।
ਐਸੀ ਘੜੀ ਸੁਲੱਖਣੀ,
ਜਿੱਥੇ ਹੋਰ ਨਾ ਹੋਵੇ ਕੋਈ।

ਧਰਤੀ ਅੰਬਰ ਵੇਖ ਟਹਿਕਿਆ।
ਰੂਹ ਦਾ ਸਾਰਾ ਬਾਗ਼ ਮਹਿਕਿਆ।
ਤੜਕਸਾਰ ਪ੍ਰਭਾਤੀ ਗਾਉਂਦਾ,
ਲੰਘਿਆ ਤਪੀਸ਼ਰ ਕੋਈ।

ਧਰਤੀ ਨਾਦ/ 86