ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜ ਭਾਗ ਵਾਸਤੇ, ਸਵੇਰ ਅਤੇ ਸ਼ਾਮ ਨੂੰ।
ਅੱਥਰੇ ਅਮੋੜ ਇਸ, ਘੋੜੇ ਬਦਨਾਮ ਨੂੰ।
ਲੱਭਦਾ ਨਾ ਕੋਈ, ਜਿਹੜਾ ਫੜੇਗਾ ਲਗਾਮ ਨੂੰ।

ਬਾਪੂ ਤੇਰੇ ਦੇਸ ਵਿਚ, ਕਿਰਤੀ ਕਿਸਾਨਾਂ ਨੂੰ।
ਕਾਲਜਾਂ, ਸਕੂਲਾਂ ਦੇ, ਪੜ੍ਹਾਕੂ ਨੌਜੁਆਨਾਂ ਨੂੰ।
ਬਣ ਚੁੱਕੇ ਸਾਰੇ ਇਨ੍ਹਾਂ, ਤੀਰਾਂ ਤੇ ਕਮਾਨਾਂ ਨੂੰ।
ਬੰਦਿਆਂ ਦੇ ਵਾਂਗ ਕੌਣ ਜੀਵਣਾ ਸਿਖਾਏਗਾ।
ਨਹੀਂ ਤਾਂ ਫਿਰ ਵੇਖ ਲੈਣਾ,
ਧਰਤੀ ਤੇ ਹਰ ਬੰਦਾ,
ਆਪਣੀ ਔਲਾਦ ਨੂੰ ਹੀ ਭੁੰਨ-ਭੁੰਨ ਖਾਏਗਾ।

ਧਰਤੀ ਨਾਦ/ 89