ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/97

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰੇਤ ਕਣ

ਰੇਤ ਦੇ ਕਣ ਨੂੰ ਕਣ ਨਾ ਸਮਝੋ।
ਇਸ ਦੇ ਹੇਠਾਂ, ਉੱਪਰ, ਲਾਗੇ,
ਜਦ ਕਿਧਰੇ ਕਿਣਕੇ ਮਿਲ ਜਾਵਣ।
ਰੇਤੇ ਦਾ ਅੰਬਾਰ ਬਣਾਵਣ।
ਇਸ ਅੰਬਰ ਨੂੰ ਜੀਵਨ ਦੀ ਰਫ਼ਤਾਰ ਨਾ ਸਮਝੋ।
ਇਸ ਅੰਬਾਰ ਦਾ ਕਣ ਕਣ ਫ਼ੋਲੋ।
ਟਿੱਲੇ ਵਿਚੋਂ ਹਸਤੀ ਟੋਲੋ।
ਜ਼ਿੰਦਗੀ ਦੇ ਸਭ ਸੰਕਟ, ਮਸਲੇ ਸਮਝ ਲਵੋਗੇ।

ਉਪਰਾਮ ਪਲਾਂ ਵਿਚ

ਜ਼ਿੰਦਗੀ ਦੇ ਉਪਰਾਮ ਪਲਾਂ ਵਿਚ,
ਜਦ ਵੀ ਤੇਰਾ ਚੇਤਾ ਆਵੇ।
ਇਕੋ ਥਾਂ 'ਤੇ ਸੈਆਂ ਤਾਰੇ,
ਜਗਮਗ ਜਗਦੇ।
ਮੈਨੂੰ ਕੁੱਲ ਧਰਤੀ ਦੇ ਬੂਟੇ।
ਆਪਣੇ ਲੱਗਦੇ।
ਮੈਂ ਰੁੱਖਾਂ 'ਚੋਂ
ਫੁੱਲ ਪੱਤੀਆਂ ਤੇ
ਖ਼ੁਸ਼ਬੋਈਆਂ 'ਚੋਂ
ਤੈਨੂੰ ਜਿੰਦੀਏ ਭਾਲ ਲਿਆ ਹੈ।

ਧਰਤੀ ਨਾਦ/ 97