ਪੰਨਾ:ਧਰਮੀ ਸੂਰਮਾਂ.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੧੧

ਭਵਾਨੀ ਛੰਦ

ਜਦੋਂ ਕਢੇ ਸ਼ੇਰ ਸੁਤ ਦੇ ਪ੍ਰਾਨ ਜੀ। ਹੋਗਿਆ ਸਾਹਬ ਸੀ ਮੇਹਰਬਾਨ ਜੀ। ਕੈਂਹਦਾ ਤੇਰੇ ਸ਼ਾਬਾ ਬਾਰ ਬਾਰ ਸੂਰਮਿਆਂ। ਕੀਤਾ ਤੈਨੂੰ ਫੌਜੀ ਸਰਦਾਰ ਸੂਰਮਿਆਂ। ਅਜ ਤੋਂ ਮੁਆਫ ਪੈਹਰਾ ਤੇ ਪ੍ਰੇਟ ਜੀ। ਤਖਮਾਂ ਅਨਾਮੀ ਦਿਤਾ ਤੇਰੇ ਹੇਤ ਜੀ। ਇਕ ਚਿਠੀ ਦੇਦੂ ਰਕਾਰ ਸੂਰਮਿਆਂ। ਕੀਤਾ ਤੈਨੂੰ ਫੌਜੀ ਸਰਦਾਰ ਸੂਰਮਿਆਂ। ਤੇਰੇ ਜੈਸੇ ਹੋਰ ਦੇਖਨੇ ਦਲੇਰ ਨਾ। ਐਸੀ ਭਾਂਤ ਮਾਰਿਆ ਕਿਸੇ ਨੇ ਸ਼ਰ ਨਾ। ਉਪਮਾਂ ਕਰੂਗੀ ਸਨਸਾਰ ਸੂਰਮਿਆਂ। ਤੇਰੇ ਜੈਸੇ ਹੋਰ ਦੇਖਨੇ ਦਲੇਰ ਨਾ। ਐਸੀ ਭਾਂਤ ਮਾਰਿਆ ਕਿਸੇ ਨੇ ਸ਼ਰ ਨਾ। ਉਪਮਾਂ ਕਰੂਗੀ ਸਨਸਾਰ ਸੂਰਮਿਆਂ। ਕੀਤਾ ਤੈਨੂੰ ਫੌਜੀ ਸਰਦਾਰ ਸੂਰਮਿਆਂ। ਦੁਖੀਆ ਗਊ ਤੂੰ ਬਚਾਕੇ ਜਿੰਦ ਨੂੰ। ਉਚਾ ਕੀਤਾ ਪਿਤਾ ਦਸਵੇਂ ਗੋਬਿੰਦ ਨੂੰ। ਹੋਵੇ ਦਰਗਾਹ ਮੇਂ ਜੈ ਜੈਕਾਰ ਸੂਰਮਿਆਂ। ਕੀਤਾ ਤੈਨੂੰ ਫੌਜੀ ਸਰਦਾਰ ਸੂਰਮਿਆਂ। ਬਿੰਦੇ ਬਿੰਦੇ ਦਿੰਦਾ ਸੀ ਸਾਹਬ ਥਾਪੀਆਂ। ਸੰਗ ਬਡਿਆਈ ਦੇ ਭਰਨ ਕਾਪੀਆਂ। ਰਖਸ਼ਾ ਗਊ ਦੀ ਦੇਵੇ ਤਾਰ ਸੂਰਮਿਆਂ। ਕੀਤਾ ਤੈਨੂੰ ਫੌਜੀ ਸਰਦਾਰ ਸੂਰਮਿਆਂ। ਖੁਸ਼ੀ ਨਾਲ ਹੋਗਿਆ ਸਾਹਬ ਲਾਲ ਸੀ। ਮੁੜ ਪੈ ਪਛਾਹਾਂ ਹਰਫੂਲ ਨਾਲ ਸੀ। ਜਾਵੇ ਜਗਾ ਰਾਮ ਬਲਿਹਾਰ ਸੂਰਮਿਆਂ। ਕੀਤਾ ਤੈਨੂੰ ਫੌਜੀ ਸਰਦਾਰ ਸੂਰਮਿਆਂ।

ਦੋਹਰਾ

ਓਪਮਾਂ ਹੋਰ ਹਰਫੂਲ ਦੀ ਲਿਖੀ ਮੂਲ ਨਾ ਜਾਵੇ। ਉਸੀ ਰੋਜ ਕੀ ਰਾਤ ਕਾ ਕਵਿ ਜਨ ਹਾਲ ਸੁਨਾਏ।