ਪੰਨਾ:ਧਰਮੀ ਸੂਰਮਾਂ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੧੫

ਉਮੰਗ ਨਾ। ਨਿਤ ਰੋਜਗਾਰੀ ਦੇ ਥਿਉਂਦੇ ਢੰਗ ਨਾ। ਮਨ ਲੈ ਜਗਤ ਰਾਮ ਦੇ ਬਲਾਸ ਤੂੰ। ਹੋਇਆ ਕੇਹੜੀ ਗਲੋਂ ਦਸਦੇ ਉਦਾਸ ਤੂੰ। ਆਖਿਆ ਕਦੇ ਭੀ ਤੈਨੂੰ ਮੰਦ ਚੰਗ ਨਾ। ਨਿਤ ਰੋਜਗਾਰੀ ਦੇ ਥਿਉਂਦੇ ਢੰਗ ਨਾ।

ਦੋਹਰਾ

ਸੁਨ ਸਾਹਿਬ ਦੇ ਬਚਨ ਕੋ ਕੈਂਹਦਾ ਫੂਲ ਉਚਾਰ। ਯਹਾਂ ਰੈਹਨ ਕੋ ਦਾਸ ਦੀ ਬਾਰ ਬਾਰ ਇਨਕਾਰ।

ਦੋਹਰਾ

ਜਦੋਂ ਫੂਲ ਨਾ ਮੰਨਿਆ ਗਿਆ ਸਾਹਿਬ ਸੀ ਮੰਨ। ਏਕ ਰਫਲ ਔਰ ਦੇਵੰਦਾ ਬਹੁਤ ਫੂਲ ਕੋ ਧੰਨ।

ਦੋਹਰਾ

ਨਾਵੇਂ ਤਾਂਈਂ ਕਟਾਏਕੇ ਹਰਫੂਲ ਸਿੰਘ ਸਰਦਾਰ। ਤਰਫ਼ ਜਲਾਨੀ ਗਾਂਮ ਕੇ ਹੋਕਰ ਤੁਰਤ ਤਿਆਰ।

ਭਵਾਨੀ ਛੰਦ

ਕਰਕੇ ਸਾਹਿਬ ਤਾਂਈਂ ਫੂਲ ਸੀ ਨਮੋਂ। ਖੁਸ਼ੀ ਹੋਕੇ ਹੋਗਿਆ ਜਲਾਨੀ ਕੋ ਰਮ। ਉਠਦੇ ਤਰੰਗ ਸੀ ਹਜ਼ਾਰ ਦੋਸਤੋ। ਬੁਰਾ ਦਾਨੇ ਪਾਨੀ ਦਾ ਉਭਾਰ ਦੋਸਤੋ। ਜਿੰਨੇ ਹਰਫੂਲ ਦੇ ਮਿਤਰ ਪਿਆਰੇ ਤਾਂ। ਇਕ ਦਮ ਹੋਗਏ ਅੱਕਠੇ ਸਾਰੇ ਤਾਂ। ਫਟੇ ਰਹੇ ਵੀਰ ਕੋ ਗੁਜਾਰ ਦੋਸਤੋ। ਬੁਰਾ ਦਾਨੇ ਪਾਣੀ ਦਾ ਉਭਾਰ ਦੋਸਤੋ। ਸਾਰੇ ਜੋਰ ਲਾਉਂਦੇ ਰਖਨੇ ਕੋ ਵੀਰ ਨਾ। ਹਾਰਕੇ ਮੁੜੇ ਜਾਂ ਮੰਨਿਆ ਹ੍ਹ੍