ਪੰਨਾ:ਧਰਮੀ ਸੂਰਮਾਂ.pdf/21

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੧੯

ਗਿਆ ਜਮੀਨ ਦਾ ਤੂੰ ਗੱਲ ਗੱਲ ਉਤੇ ਰਿਹਾ ਗਾਲੀਆਂ ਨਕਾਲ ਜੀ। ਹੋਕੇ ਨਿਮੋਂ ਝਾਨਾ ਹਰਫੂਲ ਸੀ ਜਗਤ ਰਾਮਾਂ ਕਰਤਾ ਕਰੋਧ ਸੀ ਜਿਸਮ ਨਢਾਲ ਜੀ।

ਦੋਹਰਾ

ਸੋਚ ਸੋਚ ਕੇ ਫੂਲ ਨੇ ਲੀਨੀ ਦਿਲ ਮੇਂ ਧਾਰ। ਸੋਈ ਬਾਤ ਸੋਹਾਵਨੀ ਜੋ ਈਸ਼ਵਰ ਅਖਤਿਆਰ।

ਭਵਾਨੀ ਛੰਦ

ਜਦੋਂ ਗਾਲਾਂ ਕਢੀਆਂ ਸੀ ਦਾਤਾ ਰਾਮ ਨੇ। ਲਗਾ ਜੋਸ਼ ਹਰਫੂਲ ਕੋ ਸਤਾਮਨੇ। ਕਬੋਲੀਆਂ ਨੇ ਫੜਕੇ ਬਨਾਤਾ ਚੂਰਮਾ। ਕਰਤਾ ਬਦੀ ਨੇ ਮਜਬੂਰ ਸੂਰਮਾਂ। ਗੱਚ ਖਾਕੇ ਉਠਿਆ ਗੁਸੇ ਦੀ ਅੱਗ ਨਾ। ਏਦੂੰ ਚੰਗੀ ਕਰਨੀ ਰਿਹਾਇਸ਼ ਜੱਗ ਨਾ। ਤਪਦਾ ਸਰੀਰ ਜਿਉਂ ਤੰਦੂਰ ਸੂਰਮਾਂ। ਕਰਤਾ ਬਦੀ ਨੇ ਮਜਬੂਰ ਸੂਰਮਾਂ। ਕਦੇ ਕੈਂਹਦਾ ਕਢਾਂ ਮੁਗੂਲ ਦੀ ਜਾਨ ਕੋ। ਹੱਥ ਦਖਲਾਵਾਂ ਚਲ ਬੇਈਮਾਨ ਕੋ। ਓਹਦਾ ਵੱਡਾ ਜਾਨਕੇ ਕਸੂਰ ਸੂਰਮਾਂ। ਕਰਤਾ ਬਦੀ ਨੇ ਮਜਬੂਰ ਮਜਬੂਰ ਸੂਰਮਾਂ। ਕਦੇ ਕੈਂਹਦਾ ਫੇਰ ਮਾਰੂੰ ਦਾਤਾ ਰਾਮ ਕੋ। ਭੁਨਿਆ ਕਲੇਜਾ ਕਰਕੇ ਕਲਾਮ ਕੋ। ਕਢਾਂ ਚੱਲ ਕੈਂਹਦਾ ਮਗਰੂਰ ਸੂਰਮਾਂ। ਕਰਤਾ ਬੜੀ ਨੇ ਮਜਬੂਰ ਸੂਰਮਾਂ। ਏਹਨਾਂ ਦੋਹਾਂ ਵਾਲੀ ਕਢਕੇ ਮਰੋੜ ਮੈਂ। ਦੇਵਾਂ ਫੇਰ ਗਊਆਂ ਦੇ ਬਨਹਨ ਤੋੜ ਮੈਂ। ਸੋਚੀ ਜਾਂਦਾ ਸਭੇ ਦਸਟੂਰ ਸੂਰਮਾਂ। ਕਰਤਾ ਬੜੀ ਨੇ ਮਜਬੂਰ