ਪੰਨਾ:ਧਰਮੀ ਸੂਰਮਾਂ.pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੨੩

ਭਵਾਨੀ ਛੰਦ

ਚਾਰੇ ਦੁਸ਼ਮਨ ਹਰਫੂਲ ਮਾਰਕੇ।ਚਕਦਾ ਕਦਮ ਰਾਮ ਕੋ ਚਤਾਰਕੇ। ਫੇਰ ਗੱਲ ਹੋਰ ਦਿਲ ਮੇਂ ਵਚਾਰੀ ਹੈ। ਰੋਹੀ ਬੀਆ ਬਾਨ ਕੋ ਕਰੀ ਤਿਆਰੀ ਹੈ। ਗੋਲੀ ਗਠਾ ਕੀਤਾ ਝੋਲੇ ਮੇਂ ਤਿਆਰ ਜੀ। ਚੱਕਲੀ ਰਫਲ ਵਾਹਿਗੁਰੂ ਚਤਾਰ ਜੀ। ਜੀਹਦੀ ਨਿਗਾਹ ਹੇਠ ਖਲਕਤ ਸਾਰੀ ਹੈ। ਰੋਹੀ ਬੀਆਬਾਨ ਕੋ ਕਰੀ ਤਿਆਰੀ ਹੈ। ਮਾਇਆ ਜੋ ਤਮਾਮ ਲੈਕੇ ਸੰਗ ਸੂਰਮਾਂ। ਤੱਜਦਾ ਜਲਾਨੀ ਹੋ ਨਸੰਗ ਸੂਰਮਾਂ। ਗਊਆਂ ਕੋ ਛੁਡਾਵਾਂ ਇਹ ਦਲੀਲ ਧਾਰੀ ਹੈ। ਰੋਹੀ ਬੀਆਬਾਨ ਕੋ ਕਰੀ ਤਿਆਰੀ ਹੈ। ਗਊ ਬਿਪ ਸਾਧ ਕੇ ਮਟਾਦੂੰ ਦੁਖੜੇ। ਪਟਕੇ ਜੜਾਂ ਤੋਂ ਪਾਪੀਆਂ ਦੇ ਰੁਖੜੇ। ਜਿਨਾਂ ਰਖੀ ਗਲ ਗਊ ਦੇ ਕਟਾਰੀ ਹੈ। ਰੋਹੀ ਬੀਆਬਾਨ ਕੋ ਕਰੀ ਤਿਆਰੀ ਹੈ। ਮਾਇਆ ਪਿਛੇ ਕੈਂਹਦਾ ਕਿਸੇ ਨੂੰ ਸਤਾਉਨਾ ਨੀ। ਬੁਚੜਾਂ ਦੀ ਜਾਤ ਤੋਂ ਕਦੇ ਭੀ ਭਾਉਨਾ ਨੀ। ਏਨਾਂ ਨੇ ਕਦੇ ਭੀ ਖੈਰ ਨਾ ਗੁਜਾਰੀ ਹੈ। ਰੋਹੀ ਬੀਆਬਾਨ ਕੋ ਕਰੀ ਤਿਆਰੀ ਹੈ। ਕਰੀ ਜਾਂਦਾ ਦਿਲ ਮੇਂ ਬਚਨ ਰੋਸਦੇ। ਵਜਦੇ ਤਰਾਰੇ ਅਖੀਆਂ ਚ ਜੋਸ਼ਦੇ। ਕਰੋਧ ਦੀ ਜਗਤ ਰਾਮਾਂ ਚਲੇ ਆਰੀ ਹੈ। ਰੋਹੀ ਬੀਆਬਾਨ ਕੋ ਕਰੀ ਤਿਆਰੀ ਹੈ।

ਦੋਹਰਾ

ਕਰਤ ਵਚਾਰਾਂ ਜਾਂਮਦਾ ਹਰਫੂਲ ਸਿੰਘ ਸੁਨ ਯਾਰ।