ਪੰਨਾ:ਧਰਮੀ ਸੂਰਮਾਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੫

ਕਬਿਤ

ਪਾਨੀ ਪੱਤ ਕੋਲੋ ਜਾਵੇ ਜਿਥੋਂ ਦੀ ਸੜਕ ਪੱਕੀ ਤਿੰਨ ਚਾਰ ਮੀਲ ਉਤੇ ਰੈਹੰਦਾ ਸੀ ਜੁਆਨ ਜੀ। ਜੰਗਲਾਂ ਚ ਛੁਪਕੇ ਹਰੋਜ ਕਟੇ ਰੋਜ ਤਾਂਈਂ ਰਾਤਰੀ ਕੋ ਫਿਰਦਾ ਸੜਕ ਉਤੇ ਆਨ ਜੀ। ਇਕ ਦਿਨ ਆਗਿਆ ਸਵਖਤੇ ਸੀ ਹਰਫੂਲ ਚੰਗੀ ਤਰਾਂ ਛਿਪਿਆ ਅਜੇ ਨਾ ਸੀਗਾ ਭਾਨ ਜੀ। ਅਗੇ ਜਾਕੇ ਦੇਖਦਾ ਬਿਰਧ ਗਊਆਂ ਲਈ ਜਾਂਦੇ ਬੁਚੜ ਮਗਰ ਦੇਖ ਲਗਾ ਘਬਰਾਨ ਜੀ।

ਦੋਹਰਾ

ਦੇਖ ਗਊਆਂ ਕੀ ਬੋਲਦਾ ਹਰਫੂਲ ਸਿੰਘ ਸੀ ਬੋਲ।
ਕੌਨ ਤੁਸੀਂ ਹੋਂ ਜਾਤਕੇ ਕਹੋ ਹਕੀਕਤ ਖੋਲ।

ਦੋਹਰਾ

ਗਊਆਂ ਕਹਾਂ ਲੇਜਾਨ ਕੋ ਲੈਕੇ ਆਗੇ ਆਪ।
ਜੇ ਹੋਂ ਬੁਚੜ ਜਾਤ ਕੇ ਹੁਨੇ ਮਟਾਮਾਂ ਪਾਪ।

ਭਵਾਨੀ ਛੰਦ

ਕੈਂਹਦਾ ਹਰਫੂਲ ਬੋਲਕੇ ਕਸਾਈਆਂ ਨੂੰ। ਕਿਥੇ ਹੋ ਲਚੱਲੇ ਦਸੋ ਗਊਆਂ ਮਾਈਆਂ ਨੂੰ। ਹੋਰ ਜਾਂਦੇ ਕੈਂਹਦਾ ਕਰਨੀ ਕਲਾਮ ਨਾ। ਮੈਨੂੰ ਦੀਹਦੇ ਤੁਸੀਂ ਹਿੰਦੂਆਂ ਦਾ ਜਾਮਨਾਂ। ਅਗੇ ਲਾਈਆਂ ਕਾਹਤੋਂ ਬੰਨ੍ਹਕੇ ਕਤਾਰਾਂ ਨੂੰ। ਤਜਦੇ ਨਾ ਕਾਹ ਤੋਂ ਚੰਦਰੇ ਬਪਾਰਾਂ ਨੂੰ। ਬੰਦਾ ਕਾਹਦਾ ਖੱਟੇ ਦੁਨੀਆਂ ਚ ਨਾਮ ਨਾ। ਮੈਨੂੰ ਦੀਹਦੇ ਤੁਸੀਂ ਹਿੰਦੂਆਂ