ਪੰਨਾ:ਧਰਮੀ ਸੂਰਮਾਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੬

ਦਾ ਜਾਮਨਾਂ। ਏਹਦਾ ਕਨੋਂ ਸੱਤ ਓਏ ਲੁਕਾਈ ਗਾਉਂਦੀ ਹੈ। ਹਿੰਦੂਆਂ ਨੂੰ ਦੁਧ ਥੋਨੂੰ ਕੀ ਪਿਉਂਦੀ ਹੈ। ਇਕੋ ਜੇਹੇ ਜਾਨੇ ਹਿੰਦੂਆਂ ਦੀ ਭਾਮਨਾਂ। ਮੈਨੂੰ ਦੀਹਦੇ ਤੁਸੀਂ ਹਿੰਦੂਆਂ ਦਾ ਜਾਮਨਾਂ। ਬਦਲਾ ਉਲਟ ਕਾਹਨੂੰ ਦਿੰਦੇ ਮੋਮਨੋਂ। ਸੇਵਾ ਕਰੋ ਆਖਾਂ ਬਿੰਦੇ ਬਿੰਦੇ ਮੋਮਨੋਂ। ਗਊ ਤੇ ਗਰੀਬ ਚੰਗਾ ਨੀ ਸਤਾਮਨਾ। ਮੈਨੂੰ ਦੀਹਦੇ ਤੁਸੀਂ ਹਿੰਦੂਆਂ ਦਾ ਜਾਮਨਾਂ। ਜੇਕਰ ਦਰਬ ਕੀ ਤੁਸਾਂ ਨੂੰ ਲੋੜ ਜੇ। ਦੁਗਨੇ ਗਨਾ ਲੌ ਆਖਾਂ ਮੋੜ ਮੋੜ ਜੇ। ਹੁਨੇ ਦੇਦੂੰ ਕਦੇ ਬਿੰਦ ਨਾ ਲਗਾਮਨਾਂ। ਮੈਨੂੰ ਦੀਹਦਾ ਤੁਸੀਂ ਹਿੰਦੂਆਂ ਦਾ ਜਾਮਨਾਂ। ਜਦੋਂ ਕਦੇ ਤੰਗੀ ਫੇਰ ਦੇਵੇ ਦੁਖ ਨੂੰ। ਔਦਾਂ ਜਾਂਦਾ ਫੇਰ ਭੀ ਮਟਾਦੂੰ ਭੁਖ ਨੂੰ। ਮੈਂ ਹਾਂ ਹਰਫੂਲ ਭੇਤ ਨੀ ਲੁਕਾਮਨਾਂ। ਮੈਨੂੰ ਦੀਹਦੇ ਤੁਸੀਂ ਹਿੰਦੂਆਂ ਦੇ ਜਾਮਨਾਂ। ਗਊਆਂ ਕੋ ਛੁਡਾਵਾਂ ਛਡੋ ਜੇਹੜੇ ਤੌਰ ਮੈਂ। ਮੇਰ ਨਾ ਖਿਆਲ ਮਤਲਬ ਔਰ ਮੈਂ। ਰਸੇ ਤੋੜੇ ਬਿਨਾਂ ਨੀ ਅਨਾਜ ਖਾਮਨਾਂ। ਮੈਨੂੰ ਦੀਹਦੇ ਤੁਸੀਂ ਹਿੰਦੂਆਂ ਦਾ ਜਾਮਨਾਂ। ਮੰਨੀ ਜੇ ਜਗਤ ਰਾਮਾਂ ਮੇਰੀ ਗੱਲ ਨਾ। ਏਦੂੰ ਅਗੇ ਸਕੋਂਗੇ ਹੱਲ ਨਾ। ਰਸਤੇ ਨੂੰ ਘੇਰ ਹੋ ਖੜੋਤਾ ਸਾਮਨਾਂ। ਮੈਨੂੰ ਦੀਹਦੇ ਤੁਸੀਂ ਹਿੰਦੂਆਂ ਦਾ ਜਾਮਨਾਂ।

ਦੋਹਰਾ

ਸੁਨ ਕਰ ਇਤਨੀ ਬਾਤ ਕੋ ਕੈਹਨ ਕਸਾਈ ਬੋਲ।