ਪੰਨਾ:ਧਰਮੀ ਸੂਰਮਾਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੭

ਏਥੇ ਤੇਰਾ ਖੌਫ ਨਾ ਔਰ ਕਿਸੀ ਕੋ ਟੋਲ।

ਭਵਾਨੀ ਛੰਦ

ਜਦੋਂ ਹਰਫੂਲ ਤੋਂ ਸੁਨੀ ਇਹ ਗੱਲ ਸੀ। ਬੁਚੜਾਂ ਦੇ ਪੈਗਿਆ ਕਲੇਜੇ ਸੱਲ ਸੀ। ਕੈਂਹਦੇ ਫੇਰੀ ਹਿਰਦੇ ਕਟਾਰ ਕਾਫਰਾ। ਖੜਾ ਰੌਹ ਖੜਾ ਰੌਹ ਓਏ ਮਕਾਰ ਕਾਫਰਾ। ਅਲੀ ਅਲੀ ਕਰਕੇ ਤਮਾਮ ਸੀ ਤੁਰੇ। ਕਢਕੇ ਵਖਾਉਂਦੇ ਹਰਫੂਲ ਕੋ ਛੁਰੇ। ਤੇਰਾ ਅਸੀਂ ਖੇਡਨਾ ਸ਼ਕਾਰ ਕਾਫਰਾ। ਖੜਾ ਰੌਹ ਖੜਾ ਰੌਹ ਓਏ ਮਕਾਰ ਕਾਫਰਾ। ਜਾਨਕੇ ਝੜਾ ਲਿਆ ਛੁਪਿਆ ਤਾਪ ਤੂੰ। ਗਊਆਂ ਕੋ ਛੜਾਉਣਾ ਨਾ ਬਚੇਂਗਾ ਆਪ ਤੂੰ। ਔਖਾ ਹੋਜੂ ਸੈਹਨਾ ਪੈਹਲਾ ਵਾਰ ਕਾਫਰਾ। ਖੜਾ ਰੌਹ ਖੜਾ ਰੌਹ ਓਏ ਮਕਾਰ ਕਾਫਰਾ। ਵਲਕੇ ਖੜੋਤਾ ਪੁਤ ਜਿਉਂ ਘਮਿਆਰਾਂ ਦੇ। ਪੱਲੇ ਭਾਰ ਬਧੇ ਜਾਨਕੇ ਅੰਗਿਆਰਾਂ ਦੇ। ਖੜਾ ਹੋਕੇ ਸਾਮਨੇ ਨਾ ਸਾਰ ਕਾਫਰਾ। ਖੜਾ ਰੌਹ ਖੜਾ ਰੌਹ ਓਏ ਮਕਾਰ ਕਾਫਰਾ। ਸਾਨੂੰ ਭਾਰਾ ਮੇਹਨਾ ਅਖਵਾਉਨਾ ਜੱਗ ਤੇ। ਟੋਟੇ ਤੇਰੇ ਕਰਕੇ ਵਖਾਈਏ ਜੱਗ ਤੇ। ਖਾਨਗੇ ਜਨੌਰ ਓਏ ਅਹਾਰ ਕਾਫਰਾ। ਖੜਾ ਰੌਹ ਖੜਾ ਰੌਹ ਓਏ ਮਕਾਰ ਕਾਫਰਾ। ਰੱਖਸ਼ਾ ਗਊ ਦੀ ਕਦੇ ਨਾ ਕਬੂਲ ਦੀ। ਮੁਹਮਦੀ ਉਮਤ ਜੋ ਨੱਬੀ ਰਸੂਲ ਦੀ। ਤੇਰੇ ਹੀ ਕਰਮ ਦੇਗੇ ਹਾਰ ਕਾਫਰਾ। ਖੜਾ ਰੌਹ ਖੜਾ ਰੌਹ ਓਏ ਮਕਾਰ ਕਾਫਰਾ। ਅਜੇ ਹੈ ਵਖਤ ਰਖ ਲੈ ਪ੍ਰਾਨ ਓਏ। ਭਜਕੇ ਬਚਾਲੈ