ਪੰਨਾ:ਧਰਮੀ ਸੂਰਮਾਂ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੨

ਕੋ ਹੋਇਆ ਸੈਕਲ ਤੇ ਝਟ ਸਵਾਰ ਬੇਲੀ। ਝਟਾ ਪਟ ਸੀ ਪਹੁੰਚਿਆ ਢਾਬੀਆਂ ਮੇਂ ਕੀਤੀ ਗੁਲਾਬ ਕੋ ਜਾਕੇ ਜੁਹਾਰ ਬੇਲੀ। ਜਗਤ ਰਾਮ ਜੇ ਦੋਵੇਂ ਹੋ ਖੁਸ਼ੀ ਬਹਿੰਦੇ ਕਰਦੇ ਪ੍ਰੇਮ ਦੇ ਨਾਲ ਪਿਆਰ ਬੇਲੀ।

ਦੋਹਰਾ

ਗੁਲਾਬ ਮਲ ਕੋ ਬੋਲਦਾ ਫੂਲ ਸਿੰਘ ਜੀ ਜੁਆਨ। ਆਹ ਲੈ ਗਿਆਰਾਂ ਪੌਂਡ ਤੂੰ ਕਾਰਤੂਸ ਦੇ ਲਿਆਨ।

ਭਵਾਨੀ ਛੰਦ

ਕੈਂਹਦਾ ਹਰਫੂਲ ਸੀ ਗੁਲਾਬ ਮੱਲ ਨੂੰ। ਗੌਰ ਸੰਗ ਸੁਨੋ ਜੀ ਹਮਾਰੀ ਗੱਲ ਨੂੰ। ਤੂੰ ਹੀ ਮੇਰਾ ਯਾਰ ਦੁਸ਼ਮਨ ਸਾਰੇ ਹੈ। ਲਿਆਦੇ ਕਾਰਤੂਸ ਮੁਕਗੇ ਹਮਾਰੇ ਹੈ। ਤੇਰੇ ਕੋਲੇ ਭੇਟ ਕੁਲ ਖੋਲ ਧਰੀਏ। ਹੋਰ ਕਿਸੇ ਬੰਦੇ ਦਾ ਵਸਾਹ ਨਾ ਕਰੀਏ। ਲੋਭ ਪਿਛੇ ਲੋਕ ਜੋ ਕਰਨ ਕਾਰੇ ਹੈ। ਲਿਆਦੇ ਕਾਰਤੂਸ ਮੁਕਗੇ ਹਮਾਰੇ ਹੈ। ਭੈਣ ਭਾਈ ਕੋਈ ਨਾ ਹਮਾਰਾ ਜੱਗ ਤੇ। ਜਾਨ ਹੀਲ ਦਿੰਦੇ ਮਿਤਰ ਪਿਆਰੇ ਹੈ। ਲਿਆਦੇ ਕਾਰਤੂਸ ਮੁਕਗੇ ਹਮਾਰੇ ਹੈ। ਯਾਰ ਬਣ ਜੇਹੜੇ ਇਤਬਾਰ ਨਾ ਕਰੇ। ਓਹਦੇ ਨਾਲੋਂ ਵੀਰਨਾ ਜਨਾਨੇ ਹੈ