ਪੰਨਾ:ਧਰਮੀ ਸੂਰਮਾਂ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੩

ਖਰੇ। ਭੇਤ ਕੋ ਲਕੋਂਦੇ ਬੇਈਮਾਨ ਭਾਰੇ ਹੈ। ਲਿਆਦੇ ਕਾਰਤੂਸ ਮੁਕਗੇ ਹਮਾਰੇ ਹੈ। ਹੋਰ ਕਿਸੇ ਗਲ ਤੇ ਖਿਆਲ ਨਾ ਧਰੀਂ। ਕਤਦੂੰ ਦਸੋਂਟੇ ਤੂੰ ਫਿਕਰ ਨਾ ਕਰੀਂ। ਸਾਡੇ ਹੱਥ ਹਮਦੂਤ ਤੋਂ ਕਰਾਰੇ ਹੈ। ਲਿਆਦੇ ਕਾਰਤੂਸ ਮੁਕਗੇ ਹਮਾਰੇ ਹੈ। ਹੈ ਜੇ ਦੁਸ਼ਮਨ ਕੋਈ ਦਿੰਦਾ ਦੁਖ ਲੈ। ਹੁਨੇ ਕੈਹਦੇ ਹੋਨੀ ਦੀ ਮਟਾਮਾਂ ਭੁਖ ਲੈ। ਜੇਹੜੀ ਰੱਤ ਪੀਕੇ ਕਾਲਜੇ ਨੂੰ ਠਾਰੇ ਹੈ। ਲਿਆਦੇ ਕਾਰਤੂਸ ਮੁਕਗੇ ਹਮਾਰੇ ਹੈ। ਏਨੀ ਕੈਹਕੇ ਚੁਪ ਕੀਤਾ ਬਲਕਾਰੀ ਸੀ। ਜਾਨਕੋ ਗੁਲਾਬ ਨੇ ਕਰੀ ਤਿਆਰੀ ਸੀ। ਮਾਇਆ ਲੈਕੇ ਕਵੀ ਕਦਮ ਉਭਾਰੇ ਹੈ। ਲਿਆਦੇ ਕਾਰਤੂਸ ਮੁਕਗੇ ਹਮਾਰੇ ਹੈ।

ਦੋਹਰਾ

ਗੁਲਾਬ ਮਲ ਲੈ ਪੌਂਡ ਕੋ ਜਾਂਦਾ ਤੁਰਤ ਸੁਧਾਰ। ਐਪਰ ਦਿਲ ਮੇਂ ਬਾਨੀਆਂ ਕਰਦਾ ਹੋਰ ਵਚਾਰ।

ਕੋਰੜਾ ਛੰਦ

ਮਾਇਆ ਲੈਕੇ ਜਦੋਂ ਸੀ ਗੁਲਾਬ ਚਲਿਆ। ਬਾਨੀਏ ਦਾ ਦਿਲ ਸੀ ਤੜਕ ਹਲਿਆ। ਲੋਭੀ ਨਾ ਕਿਸੇ ਦੇ ਮਿਤਰ ਪਛਾਨੀਏਂ। ਆਦੋਂ ਲਾਕੇ ਮਾਇਆ ਦੇ ਪਿਆਰੇ ਬਾਨੀਏਂ। ਕਢਕੇ ਕਦਮ ਖੜਾ ਸੋਚਦਾ ਦਰੋਂ। ਪਾਲੀਏ ਇਨਾਮ ਸਰਕਾਰ ਦੇ ਘਰੋਂ। ਫੂਲ ਕੋ ਫੜਾਕੇ ਤੇ ਅਨੰਦ ਮਾਨੀਏਂ। ਆਦੋਂ ਲਾਕੇ ਮਾਇਆ ਦੇ ਪਿਆਰੇ ਬਾਨੀਏਂ।