ਪੰਨਾ:ਧਰਮੀ ਸੂਰਮਾਂ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪

ਲੱਗਦਾ ਕੀ ਸਾਡਾ ਏਹ ਪ੍ਰਾਇਆ ਪੁਤ ਜੀ। ਏਹ ਹੈ ਜੱਟ ਅਸੀਂ ਹਾਂ ਦੀਵਾਨ ਸੁਤ ਜੀ। ਕਾਹਤੋਂ ਨਾ ਅਕਲ ਕਸਤੂਰੀ ਛਾਨੀਏਂ। ਆਦੋਂ ਲਾਕੇ ਮਾਇਆ ਦੇ ਪਿਆਰੇ ਬਾਨੀਏਂ। ਘਰ ਔਨਾ ਏਹਦਾ ਹੈ ਅਕਲ ਦੁਖ ਦੀ। ਤਾਰਦੂ ਕੀ ਯਾਰੀ ਚੰਦਰੇ ਮਨੁਖ ਦੀ। ਦੁਖ ਰੂਪੀ ਤੰਬੂ ਜਾਨਕੇ ਕਿਉਂ ਤਾਨੀਏਂ। ਆਦੋਂ ਲਾਕੇ ਮਾਇਆ ਦੇ ਪਿਆਰੇ ਬਾਨੀਏਂ। ਮਾਇਆ ਦੋ ਹਜਾਰ ਲੈਕੇ ਸਰਕਾਰ ਤੋਂ। ਕਿਉਂ ਨਾ ਲਈਏ ਨਫਾ ਨੇਕੀ ਦੇ ਬਪਾਰ ਤੋਂ। ਬਣ ਸ਼ਾਹੂਕਾਰ ਕਿਉਂ ਨਾ ਰਾਜ ਰਾਨੀਏਂ। ਏਤਨਾ ਕਪਟ ਦਿਲ ਮੇਂ ਬਚਾਰਕੇ। ਪਹੁੰਚਿਆ ਗੁਲਾਬ ਕੋਲੇ ਸਰਕਾਰ ਕੇ। ਕੌਮ ਇਹ ਜਗਤ ਰਾਮਾਂ ਅਤੀ ਸਿਆਨੀਏਂ। ਆਦੋਂ ਲਾਕੇ ਮਾਇਆ ਦੇ ਪਿਆਰੇ ਬਾਨੀਏਂ।

ਦੋਹਰਾ

ਕਰਕੇ ਪੱਕਾ ਮਸ਼ਵਰਾ ਗੁਲਾਬ ਮਲ ਦੀਵਾਨ। ਸਰਕਾਰ ਕੋਲ ਜਾ ਬੋਲਦਾ ਸੁਨੋ ਵੀਰ ਬਲਵਾਨ।

ਕਬਿਤ

ਆਖਦਾ ਗੁਲਾਬ ਮਲ ਜਾਕੇ ਸਰਕਾਰ ਕੋਲ ਚਲੋ ਮਹਾਰਾਜ ਆਜ ਕਾਜ ਕੋ ਬਨਾਦਿਆਂ। ਆਜ ਤਕ ਆਪ ਸੇ ਹਜਾਰਾਂ ਹਮ ਕਾਂਮ ਲੀਏ ਬਦਲਾ ਤਮਾਮ ਅਜੇ ਮੋੜਕੇ ਵਖਾਦਿਆਂ। ਫੇਰ ਕਿਤੇ ਕਰੋੜਾਂ ਐਹਸਾਨ ਮੁਝ ਦਾਸ