ਪੰਨਾ:ਧਰਮੀ ਸੂਰਮਾਂ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੫

ਪਰ ਓਸਦਾ ਇਵਜ ਕਿਤੇ ਫੇਰ ਭੁਗਤਾਦਿਆਂ। ਭਾਲਦੇ ਹਰੋਜ ਜੀਹਨੂੰ ਫਿਰਦੇ ਕਰੋਧ ਸੇ ਹੋ ਚਲੋ ਮੇਰੇ ਘਰ ਹਰਫੂਲ ਕੋ ਫੜਾਦਿਆਂ।

ਕਬਿਤ

ਸੁਨ ਭਾਲ ਕੈਂਹਦਾ ਸਰਦਾਰ ਬੋਲ ਆਕੜ ਜੇ ਰਾਤਰੀ ਦਾ ਵੇਲਾ ਹੁਨ ਕਿਥੇ ਠਾਨੇ ਜਾਵਾਂਗੇ। ਲੈਕੇ ਚੌਂਕੀਦਰ ਤੇ ਨੰਬਰਦਰ ਨਾਲ ਸਾਰੇ ਹੋਰ ਲੈ ਮਦਦ ਪੈਹਰਾ ਫੂਲ ਤੇ ਬਠਾਵਾਂਗੇ। ਕਲ ਨੂੰ ਪ੍ਰਾਤਾਕਾਲ ਲਿਆਊਂ ਮੈਂ ਪੁਲਸ ਜਾਕੇ ਜਿਵੇਂ ਚਿਤ ਕਰੂ ਜਾਨ ਵੈਰੀ ਤੇ ਛੁਡਾਵਾਂਗੇ। ਫੂਲ ਨੂੰ ਫੜਾਕੇ ਨਾ ਫਿਕਰ ਕਰ ਜਗੇ ਰਾਮਾਂ ਚਲਕੇ ਇਨਾਮ ਸਰਕਾਰ ਕੋਲੋਂ ਪਾਵਾਂਗੇ।

ਦੋਹਰਾ

ਸੁਨ ਕਰ ਇਤਨੀ ਬਾਤ ਕੋ ਗੁਲਾਬ ਮੱਲ ਸੁਨ ਵੀਰ। ਲੈਕੇ ਪੌਂਡ ਹਰਫੂਲ ਦੇ ਗਿਆ ਫੂਲ ਦੇ ਤੀਰ।

ਦੋਹਰਾ

ਗੁਲਾਬ ਕਹੇ ਹਰਫੂਲ ਕੋ ਨਾ ਮਿਲਦੇ ਅੱਬ ਰੌਂਦ। ਇਸੀ ਲੀਏ ਏਹ ਲੀਜੀਏ ਆਪ ਆਪਨੇ ਪੌਂਡ।

ਕਬਿਤ

ਪੌਂਡਾਂ ਨੂੰ ਫੜਾਕੇ ਪਾਸੇ ਹੋਇਆ ਜਾਂ ਗੁਲਾਬ ਮਲ ਤਾੜੇ ਹਰਫੂਲ ਸੀ ਨਜਰ ਸਾਰੇ ਮਾਰਕੇ। ਏਤਨੇ ਕੋ ਅੰਦਾ ਭਨੋਈਆ ਸਕਾ ਫੂਲ ਦਾ ਸੀ ਦੋਨੋਂ ਬਾਹਾਂ ਚੱਕ ਕੈਂਹਦਾ