ਪੰਨਾ:ਧਰਮੀ ਸੂਰਮਾਂ.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੮

ਸਾਕ ਦੀਆਂ ਹੋਵੇ ਦਿਲ ਮੇਂ ਭੂਤ ਲਚਾਰ ਭਾਈ। ਹਥੀਂ ਖੋਲ੍ਹ ਕੇ ਘਰੀਂ ਪਹੁਚਾਮਦਾ ਸੀ। ਕਰ ਕੇ ਭੈਨ ਦੇ ਨਾਲ ਪਿਆਰ ਭਾਈ। ਭੈਣ ਕਹੇ ਹਰਫੂਲ ਦੀ ਮੂੰਹੋਂ ਜਗਤ ਰਾਮ ਸਿਟ ਨੀਰ ਦੀ ਧਾਰ ਭਾਈ।

ਬੈਂਤ

ਭੈਣ ਕਹੇ ਹਰਫੂਲ ਦੀ ਬੋਲ ਮੂੰਹੋਂ ਐਦੋਂ ਚੰਗਾ ਵੇ ਮਰਨ ਬਲਕਾਰ ਵੀਰਾ। ਨਹੀਂ ਦੇਸ਼ ਪ੍ਰਦੇਸ ਨੂੰ ਦਫਾ ਹੋਜਾ ਸਾਨੂੰ ਕਾਸ ਤੋਂ ਕਰੇਂ ਲਾਚਾਰ ਵੀਰਾ। ਨਹੀਂ ਅਸਾਂ ਨੂੰ ਮੌਤ ਦੇ ਮੁਖ ਦੇਦੇ ਹੁਨੇ ਕਰਕੇ ਮਸਾਲੇ ਦਾ ਵਾਰ ਵੀਰਾ। ਕੁੜਤੀ ਚੱਕਕੇ ਆਖਦੀ ਦੇਖ ਪਿੰਡਾ ਛਮਕਾਂ ਮਾਰਕੇ ਕੀਤੀ ਖੁਆਰ ਵੀਰਾ। ਲੌਂਹਦੇ ਇਜਤਾਂ ਰੋਜ ਵੇ ਜਗਤ ਰਾਮਾਂ ਹੋਵੇ ਸ਼ਰਮ ਤਾਂ ਜਿਉਨ ਧਰਕਾਰ ਵੀਰਾ।

ਦੋਹਰਾ

ਸੁਖਨ ਸੁਨੇ ਜਬ ਭੈਣ ਦੇ ਹੋਗਿਆ ਦਗਦ ਸਰੀਰ। ਚਲਦਾ ਕਰਕੇ ਊਰਮਾਂ ਲੋਚਨ ਸਿਟਦੇ ਨੀਰ।

ਭਵਾਨੀ ਛੰਦ

ਸੁਨੇ ਜਾਂ ਬਚਨ ਹਰਫੂਲ ਭੈਣ ਦੇ। ਦੁਨੀਆਂ ਨਜਰ ਆਵੇ ਵਾਂਗੂ ਡੈਨ ਦੇ। ਮੁਦਤਾਂ ਦੇ ਜਾਨੀ ਪੈਗਏ ਕਲੇਸ਼ ਜੀ। ਮਾਰਵਾੜੀ ਬਾਨੀਏਂ ਦਾ ਕੀਤਾ ਭੇਸ ਜੀ। ਮਥੇ ਤੇ ਤਿਲਕ ਗਲ ਮਾਲਾ ਡਾਰਕੇ। ਧੋਤੀ ਕਛ ਮਾਰੀ ਰਾਮ ਕੋ ਚਤਾਰ