ਪੰਨਾ:ਧਰਮੀ ਸੂਰਮਾਂ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦

ਭਵਾਨੀ ਛੰਦ

ਕਰਕੇ ਮੱਕਰ ਪੂਰਾ ਹਰਫੂਲ ਸੀ। ਚਾਂਗਾਂ ਮਾਰ ਕੈਂਹਦਾ ਆਗਿਆ ਨਜ਼ੂਲ ਸੀ। ਜਿੰਦ ਬਚ ਰਹੀ ਗੱਤੀ ਰਾਧੇ ਸ਼ਾਮ ਦੀ। ਲੈਗੇ ਚੋਰ ਲੁਟਕੇ ਦੁਹਾਈ ਰਾਮ ਦੀ। ਹਥ ਜੋੜ ਕੈਂਹਦਾ ਅਗੇ ਠਾਨੇਦਾਰ ਕੇ। ਪੈਗਿਆ ਹਨੇਰਾ ਘਰ ਸਰਕਾਰ ਕੇ। ਗਊ ਤੇ ਗਰੀਬ ਦੁਖੜੇ ਉਠਾਮਦੀ। ਲੈਗੇ ਚੋਰ ਲੁਟਕੇ ਦੁਹਾਈ ਰਾਮ ਦੀ। ਬਨੀਆਂ ਦੀ ਜਾਤ ਸਾਡੀ ਮਹਾਰਾਜਿਆ। ਕੋਮਲ ਸਰੀਰ ਰਾਮ ਜਾਨੇ ਸਾਜਿਆ। ਸਾਨੂੰ ਖਲਕੱਤ ਕਾਸਤੋਂ ਸਤਾਮਦੀ। ਲੈਗੇ ਚੋਰ ਲੁਟਕੇ ਦੁਹਾਈ ਰਾਮ ਦੀ। ਆਇਆ ਨਰਵਾਨੇ ਦੇ ਜਦੋਂ ਨਜੀਕ ਮੈਂ। ਬਾਤ ਨੇ ਸਤਾਇਆ ਸੀ ਜਦੋਂ ਕ ਠੀਕ ਮੈਂ। ਡਾਕੂਆਂ ਦੀ ਟੋਲੀ ਦਾਸ ਨੂੰ ਸਤਾਮਦੀ। ਲੈਗੇ ਚੋਰ ਲੁਟਕੇ ਦੁਹਾਈ ਰਾਮ ਦੀ। ਜਦੋਂ ਡਾਕੂ ਆਗੇ ਹਮਾਰੇ ਕੋਲ ਜੀ। ਖੜੀਂ ਫੂਲ ਸਿੰਘਾਂ ਇਕ ਕੈਂਹਦਾ ਬੋਲ ਜੀ। ਜਿਸਦੀ ਸ਼ਕਲ ਕਾਲਜੇ ਨੂੰ ਖਾਮਦੀ। ਲੈਗੇ ਚੋਰ ਲੁਟਕੇ ਦੁਹਾਈ ਰਾਮ ਦੀ। ਮੁੜਿਆ ਪਛਾਹਾਂ ਉਹੋ ਹਰਫੂਲ ਸੀ। ਕੀਤਾ ਮਾਰ ਦੋਸ ਮੁਝ ਦਾ ਕਬੂਲ ਸੀ। ਤਬੀਅਤ ਹਜ਼ੂਰ ਦਸ ਦੇ ਸਤਾਮਦੀ। ਲੈਗੇ ਚੋਰ ਲੁਟ ਕੇ ਦੁਹਾਈ ਰਾਮ ਦੀ। ਰਾਮ ਧੇਲਾ ਕੁਲ ਹੀ ਘੁਆਕੇ ਮਾਲਕਾ। ਪਿਟਿਆ ਦੁਆਰੇ ਤੇਰੇ ਆਕੇ ਮਾਲਕਾ। ਅਗੇ ਜੈਸੀ ਆਪਕੋ ਹਜੂਰ ਭਾਮਦੀ। ਲੈਗੇ ਚੋਰ ਲੁਟਕੇ ਦੁਹਾਈ