ਪੰਨਾ:ਧਰਮੀ ਸੂਰਮਾਂ.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੧

ਰਾਮ ਦੀ। ਏਨੀ ਗਲ ਕੈਹਕੇ ਫੇਰ ਰੋਨ ਡੈਹਗਿਆ। ਠਾਨੇ ਨਰਵਾਨੇ ਤਰਥਲਾ ਪੈਗਿਆ। ਤਿਆਰੀ ਜਗਾ ਰਾਮਾ ਪੁਲਸ ਬਜਾਮਦੀ। ਲੈਗੇ ਚੋਰ ਲੁਟਕੇ ਦੁਹਾਈ ਰਾਮਦੀ।

ਦੋਹਰਾ

ਸੁਨ ਕਰ ਇਤਨੀ ਬਾਤ ਕੋ ਠਾਨੇਦਾਰ ਸੁਜਾਨ। ਲੈ ਗਾਰਦ ਕੋ ਸਾਥ ਸੀ ਹੋਵੇ ਤੁਰਤ ਰਵਾਨ।

ਕਬਿਤ

ਇਕ ਠਾਨੇਦਾਰ ਤੇ ਸਿਪਾਹੀ ਨਾਲ ਚਾਰ ਜਾਂਦੇ ਕਸਕੇ ਵਰਦੀਆਂ ਸੀ। ਹੋਗੇ ਅਸਵਾਰ ਸੀ ਪਿਛੇ ਲਗ ਚਲਿਆ ਸੀ ਬਾਨੀਆਂ ਬਨੌਟੀ ਯਾਰੋ ਛਡ ਨਰਵਾਨਾ ਚਲੇ ਜਪ ਕਰਤਾਰ ਸੀ। ਇਕ ਮੀਲ ਗਏ ਜਦੋਂ ਆਵੇ ਨਾ ਨਜਰ ਬੰਦਾ ਓਸ ਵੇਲੇ ਕੀਤੀ ਹਰਫੂਲ ਨੇ ਵਿਚਾਰ ਸੀ। ਕਢ ਲੀ ਰਫਲ ਭੈਨ ਕਾਲ ਦੀ ਜਗਤ ਰਾਮਾ ਪਾਕੇ ਬਾਰਾਂ ਰੌੰਦ ਝੱਟ ਕਰਲੀ ਤਿਆਰ ਸੀ।

ਦੋਹਰਾ

ਕਦਮ ਚਾਰ ਹਟ ਦੋਸਤੋ ਡਾਕੂ ਪੀਛੇ ਹੋਇ। ਰਫਲ ਅਸਲ ਪਾ ਗੋਲੀਆਂ ਕਹਿੰਦਾ ਬਚਨ ਖਲੋਇ।

ਭਵਾਨੀ ਛੰਦ

ਜਿਸ ਵੇਲੇ ਗਏ ਵਿਚ ਸੀ ਉਜਾੜ ਦੇ। ਫੂਲ ਗਚ ਖਾਵੇ ਸੁੱਤ ਜਿਉਂ ਬਘਿਆੜ ਦੇ। ਛਡਤੀ ਰਫਲ ਰਾਮ ਕੋ ਚਤਾਰਕੇ। ਆਇਆ ਹਰਫੂਲ ਓਏ ਕਹੇ ਉਚਾਰਕੇ।