ਪੰਨਾ:ਧਰਮੀ ਸੂਰਮਾਂ.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੫

ਦੋਹਰਾ

ਸੁਨ ਕਰ ਇਤਨੀ ਬਾਤ ਕੋ ਹਰਫੂਲ ਸੁਨਾਵੇ ਬੈਨ। ਐ ਮਾਤਾ ਕਰ ਸਬਰ ਕੋ ਨਾ ਰੋ ਭਰ ਭਰ ਨੈਨ।

ਬੈਂਤ

ਕੈਂਹਦਾ ਫੂਲ ਮੈਂ ਫੂਲ ਹੀ ਸਮਝ ਲੈ ਤੂੰ ਸੁਨ ਲੈ ਬਾਤ ਨੂੰ ਕਾਲਜਾ ਠਲ ਮਾਈ। ਫਿਰਗੀ ਕਾਲਜੇ ਰੂਪ ਕਟਾਰ ਹੋਕੇ ਜੇਹੜੀ ਕਹੀ ਤੂੰ ਮੁਖ ਤੋਂ ਗਲ ਮਾਈ। ਕੇਰਾਂ ਦਸ ਨਸ਼ਾਨ ਤਮਾਮ ਦੇਕੇ ਬੁਚੜ ਗਏ ਹੈ ਜੌਨਸੀ ਵਲ ਮਾਈ। ਪਤਾ ਲਵਾਂ ਮੈਂ ਧਰਮ ਦੀ ਮਾਤ ਵਾਲਾਂ ਪਾਵਾਂ ਹੁਨੇ ਹੀ ਦੇਖ ਤਰਥਲ ਮਾਈ। ਹੋਨਾ ਪਾਪ ਦਾ ਅਨਤ ਨੂੰ ਖਾਤਮਾ ਏ ਰੈਹਨਾ ਧਰਮ ਦਾ ਬੁਰਜ ਅਟਲ ਮਾਈ। ਸੁਨਕੇ ਬਚਨ ਇਹ ਮਾਰ ਗਈ ਪਿਆਸ ਮੇਰੀ ਗਿਆ ਕਾਲਜਿਉ ਆਤਮਾ ਢਲ ਮਾਈ। ਜਗਤ ਰਾਮ ਨਾ ਪਾਨੀ ਗਰੈਹਨ ਕਰਸਾਂ ਰਖਸ਼ਾ ਗਊ ਦੀ ਹੋਵੇ ਸੁਫਲ ਮਾਈ।

ਬੈਂਤ

ਮਾਈ ਬੋਲਦੀ ਫੇਰ ਉਚਾਰ ਮੂਹੋਂ ਦੇਵੇ ਜ਼ਿੰਦਗੀ ਤੈਨੂੰ ਕਰਤਾਰ ਬੇਟਾ। ਜਿਉਂਨਾ ਜਸ ਤੇ ਮਰਨਾ ਅਵਜਸ ਪੁੱਤਰ ਨੇਕੀ ਰਹਿੰਦੀਏ ਵਿਚ ਸਨਸਾਰ ਬੇਟਾ। ਦਖਨ ਓਰ ਟੁਹਾਨੇ ਦੀ ਬਚਿਆ ਵੇ ਬੁਚੜ ਰਹੇ ਨੇ ਜ਼ੁਲਮ ਗੁਜਾਰ ਬੇਟਾ। ਜਗਤ ਰਾਮ ਜਾਹ ਮਦਤਾਂ ਕਰੂ ਆਪੇ