ਪੰਨਾ:ਧਰਮੀ ਸੂਰਮਾਂ.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੬

ਰਾਖਾ ਗਊਆਂ ਦਾ ਕ੍ਰਿਸ਼ਨ ਮੁਰਾਰ ਬੇਟਾ।

ਕਬਿਤ

ਜਾਂਦਾ ਹਰਫੂਲ ਝਟ ਬੁਢੀ ਤੋਂ ਰਵਾਨ ਹੋਕੇ ਲੈਕੇ ਨਾਮ ਰਾਮ ਦਾ ਸੀ ਕਦਮ ਉਠਾਮਦਾ। ਦਬਾ ਦਬ ਪਹੁੰਚਿਆ ਨਜੀਕ ਜਟ ਬੁਚੜਾਂ ਦੇ ਹੋਗਿਆ ਦਗੱਦ ਹਾਲ ਗਊਆਂ ਦੇ ਨਿਹਾਰ ਜੀ। ਨੂੜਕੇ ਗਊਆਂ ਨੂੰ ਤੇਜ ਕਰਨ ਕਸਾਈ ਬਚੇ ਹਥੋ ਹਥੀਂ ਫੜ ਆਪਨੇ ਕਟਾਰ ਜੀ। ਬੇਲ ਜਗਤ ਰਾਮਾ ਫੂਲ ਗੱਜ ਸ਼ੇਰ ਵਾਗੂੰ ਕਹਿੰਦਾ ਰਹੇ ਕਾਸ ਤੋਂ ਓਏ ਜ਼ੁਲਮ ਗੁਜਾਰ ਜੀ।

ਬੈਂਤ

ਕਹਿੰਦਾ ਫੂਲ ਵਿਚਾਰ ਕੇ ਬੁਚੜਾਂ ਨੂੰ ਏਹਨਾਂ ਗਊਆਂ ਨੂੰ ਕਸਤੋਂ ਮਾਰਦੇ ਹੋ। ਭੁਲੇ ਗੁਣ ਕਿਉਂ ਏਸ ਗਰੀਬਨੀ ਦ ਕੇਹੜੀ ਗਲ ਤੋਂ ਪਾਪ ਗੁਜਾਰਦੇ ਹੋ। ਸਾਂਝੀ ਕੁਲ ਦੀ ਗਊ ਦੀ ਜਾਤ ਹੈ ਓਏ ਪੀਕੇ ਦੁਧ ਕਿਉਂ ਗੁਣ ਵਸਾਰਦੇ ਹੋ। ਬੈਠੇ ਭੁਲਕੇ ਕਸਤੋਂ ਰਾਹ ਅਸਲੀ ਕਿਉਂ ਨਾ ਹੱਕਹਲਾਲ ਵਚਾਰਦੇ ਹੋ। ਖਾਲਕ ਖਲਕ ਖੁਦਾਇਦੇ ਜੀਵ ਸਾਰੇ ਪੜਕੇ ਫਜਰੇ ਨਮਾਜ ਦੀਆ ਕਿਉਂ ਨੀ ਧਰਮ ਦੀ ਓਰ ਨਿਹਾਰਦੇ ਹੋ। ਛਡੋ ਗਊਆਂ ਨੂੰ ਮਨਕੇ ਖੌਫ ਉਹਦਾ ਕੇਹੜੀ ਫਲ ਕੈਹਰ ਕਹਾਰਦੇ ਹੋ। ਲੈਲੋ ਦਾਮ ਜੇ ਮਾਇਆ ਦੀ ਲੋੜ ਥੋਨੂੰ ਦੇਵਾਂ ਹੁਨੇ ਜੋ ਮੂਹੋਂ