ਪੰਨਾ:ਧਰਮੀ ਸੂਰਮਾਂ.pdf/52

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੫੦

ਦੋਹਰਾ

ਰੋਹੀ ਬੀਆਬਾਨ ਮੇਂ ਹਰਫੂਲ ਸਿੰਘ ਸਰਦਾਰ। ਬਨਕੇ ਸੰਤ ਮਹਾਤਮਾ ਰਿਹਾ ਦਨੇਸ ਗੁਜਾਰ।

ਕਬਿਤ

ਬੈਠਾ ਹਰਫੂਲ ਰੋਹੀ ਮੱਲਕੇ ਸੰਤ ਬਨ ਇਕ ਦਿਨ ਹੋਇਆ ਇਕ ਰਾਹੀ ਦਾ ਮਲਾਪ ਜੀ। ਪੁਛਦਾ ਸੰਤ ਸੱਦ ਰਾਹੀ ਨੂੰ ਨਜੀਕ ਭਾਈ ਕੇਹੜੀ ਜਗਾ ਜਾਵਨਾ ਹੈ ਦਸ ਦੇਨਾ ਆਪ ਜੀ ਹੋਵੇ ਕੋਈ ਦੁਖ ਦਿੰਦਾ ਗਊ ਨੂੰ ਤਾਂ ਦਸ ਮੈਨੂੰ ਮੈਂ ਹਾਂ ਹਰਫੂਲ ਕਟਾਂ ਗਊ ਦੇ ਸਨਤਾਪ ਜੀ। ਸੁਨ ਗਲ ਬੋਲਦਾ ਜਗਤ ਰਾਮਾਂ ਰਾਹੀ ਅਗੋਂ ਨਾਲੇ ਡਰ ਮੌਤ ਦਾ ਡੋਥਆਨੇ ਸੇ ਤਾਪ ਜੀ।

ਕਬਿਤ

ਸੁਨ ਕਰ ਰਾਹੀ ਬੋਲਦਾ ਮਠਾਸ ਨਾਲ ਗਊ ਘਾਤ ਹੁੰਦਾ ਨਾ ਨਜਰ ਕਿਤੇ ਆਇਆ ਜੀ। ਇਕ ਗਲ ਦਸਾਂ ਨਾਲੇ ਲਗਦਾ ਬਹੁਤ ਦਰ ਓਡਾਂ ਦੇ ਜੋ ਡੇਰੇ ਚੋਂ ਮੈਂ ਸੁਨ ਕਰ ਧਾਇਆ ਜੀ। ਭਾਲਦੇ ਫਿਰਨ ਓਡ ਤੈਨੂੰ ਹਰਫੂਲ ਸਿੰਘਾ ਕਰਲੈ ਇੰਤਜਾਮ ਤੈਨੂੰ ਜਤਲਾਇਆ ਜੀ। ਏਨੀ ਗੱਲ ਕੈਹਕੇ ਰਾਹੀ ਚਲਦਾ ਜਗਤ ਰਾਮਾਂ ਸੁਨ ਹਰਫੂਲ ਕੋ ਕਰੋਧ ਨੇ ਸਤਾਇਆ ਜੀ।

ਦੋਹਰਾ

ਖਬਰ ਹੂਈ ਹਰਫੂਲ ਕੋ ਕਰਦੇ ਓਡ ਤਲਾਬ।