ਪੰਨਾ:ਧਰਮੀ ਸੂਰਮਾਂ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਹਰਾ

ਗਣਪੱਤ ਰਘੂਪੱਤ ਵਾਕਪੱਤ ਤਿਨਪੱਤ ਨਿਤ ਪ੍ਰਤੀ ਬੰਧ। ਜਾਂਹ ਕਿਰਪਾ ਪ੍ਰਤੀ ਬੰਧ ਗਣਪੱਤ ਹੱਤ ਭਏ ਮੁਕੰਦ॥

ਭਵਾਨੀ ਛੰਦ

ਆਦ ਓਂਕਾਰ ਦਾ ਧਿਆਨ ਧਰਕੇ । ਕਲਮ ਉਠਾਵਾਂ ਸ਼ਾਹੀ ਨਾਲ ਭਰਕੇ । ਦੋਊ ਪਾਨ ਜੋੜਕੇ ਕਰਾਂ ਜੁਹਾਰ ਕੋ । ਬੰਧਨਾਂ ਹਮਾਰੀ ਨੰਦ ਕੇ ਦੁਲਾਰ ਕੋ । ਭਰੇ ਜਾਂ ਜਹਾਜ ਪਾਪ ਦੇ ਕੰਨਸ ਨੇ । ਕੀਤੀ ਫਰਿਆਦ ਯਾਦਵ ਬੰਨਸ ਨੇ । ਟੇਰ ਸੁਨ ਆਗੇ ਧਾਰ ਆਵਤਾਰ ਕੋ । ਬੰਧਨਾਂ ਹਮਾਰੀ ਨੰਦ ਕੇ ਦੁਲਾਾਰ ਕੋ । ਸ਼ਗਤੀ ਦੇ ਕਾਹਨ ਜੀ ਵਖਾਕੇ ਰੰਗ ਤੂੰ । ਪਾਪ ਦੇ ਸੰਘਾਰਨੇ ਕੋ ਕੀਤੇ ਜੰਗ ਤੂੰ । ਮੁਸ਼ਟਕ ਚੰਡੂਰ ਕੰਨਸ ਖਾਗੇ ਹਾਰ ਕੋ । ਬੰਧਨਾ ਹਮਾਰੀ ਨੰਦ ਕੇ ਦੁਲਾਰ ਕੋ । ਵਿਦਰ ਨੇ ਜਦੋਂ ਸੀ ਕੀਆ ਬੈਰਾਗ ਨੂੰ । ਮੇਵੇ ਛਡ ਖਾ ਲੀਆ ਅਲੂਨੇ ਸਾਗ ਨੂੰ । ਦਿਤਾ ਗਿਆਨ ਜਾਕੇ ਪਾਂਡਵ ਕੁਮਾਰ ਕੋ । ਬੰਧਨਾ ਹਮਾਰੀ ਨੰਦ ਕੇ ਦੁਲਾਰ ਕੋ । ਮੱਲ ਜੁਧ ਕਰਨੇ ਜਦੋਂ ਪਧਾਰੇ ਸੀ । ਰਸਤੇ ਮੇਂ ਕੁਬ ਜਾਂ ਕਰੇ ਦਿਦਾਰੇ ਸੀ । ਕੁਬ ਕੱਢ ਕੀਤਾ ਦੇਹੀ ਦੇ ਸ਼ੰਗਾਰ ਕੋ । ਬੰਧਨਾ ਹਮਾਰੀ ਨੰਦ ਕੇ ਦੁਲਾਰ ਕੋ । ਗਊਆਂ ਦੇ ਕਸ਼ਟ ਸੀ ਨਵਾਰਕੇ ਧਰੇ । ਮੰਦਰ ਪਵਾਤੇ ਸੀ ਸੁਦਾਮੇਂ ਕੋ ਘਰੇ। ਜਾਨਕੇ ਭਗਤ ਕੀਤਾ ਹਿੱਤਕਾਰ ਕੋ । ਬੰਧਨਾ ਹਮਾਰੀ ਨੰਦ ਕੇ