ਪੰਨਾ:ਧਰਮੀ ਸੂਰਮਾਂ.pdf/8

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੋਹਰਾ

ਨੌਕਰ ਹੋ ਸੰਗਰੂਰ ਮੇਂ ਹਰਫੂਲ ਸਿੰਘ ਸਰਦਾਰ । ਐਪਰ ਪਿਛਲੇ ਜੋਸ਼ ਦਾ ਦਿਲ ਮੇਂ ਬਹੁਤ ਗੁਬਾਰ ।

ਭਵਾਨੀ ਛੰਦ

ਪੁਤਰ ਮਤੇਰ ਦਾ ਜਾਂ ਦੇਵੇ ਦੁਖ ਸੀ । ਹੋਇਆ ਹਰਫੂਲ ਦਾ ਉਦਾਸ ਮੁਖ ਸੀ । ਸੋਚਾਂ ਸੋਚ ਹਾਰਕੇ ਤਿਆਰੀ ਕਰਤੀ । ਛਾਉਨੀ ਸੰਗਰੂਰ ਦੀ ਮੇਂ ਹੋਇਆ ਭਰਤੀ । ਸੀਸ ਤੇ ਛਤੱਰ ਜੋਬਨ ਦੇ ਨੂਰ ਦਾ । ਕਰੇ ਜਾਂ ਪਰੇਟ ਸੀ ਨੂਰਾਨੀ ਪੂਰਦਾ । ਮਥੇ ਦੀ ਝਲਕ ਸੀ ਮਤੀ ਕੋ ਹਰਤੀ । ਛਾਉਨੀ ਸੰਗਰੂਰ ਦੀ ਮੇਂ ਹੋਇਆ ਭਰਤੀ । ਜਦੋਂ ਧਰੇ ਪੈਰ ਧਰਤੀ ਥਰਕਦੀ । ਜੁਤੀ ਤਿਲੇਦਾਰ ਪਾਉਂ ਮੇਂ ਜਰਕਦੀ । ਖੁਸ਼ੀ ਹੋ ਸਾਹਬ ਕੈਹੰਦਾ ਸੂਰੇ ਪਰਤੀ । ਛਾਉਨੀ ਸੰਗਰੂਰ ਦੀ ਮੇਂ ਹੋਇਆ ਭਰਤੀ । ਆਖਦਾ ਸਾਹਬ ਚਲਨਾ ਸ਼ਕਾਰ ਕੋ । ਤੂੰ ਭੀ ਹਰਫੂਲ ਹੋ ਰਹੀਂ ਤਿਆਰ ਕੋ । ਜਾਂਵਦੀ ਸ਼ਕਲ ਕਾਲਜੇ ਕੋ ਚਰਤੀ । ਛਾਉਨੀ ਸੰਗਰੂਰ ਦੀ ਮੇਂ ਹੋਇਆ ਭਰਤੀ । ਹੋਕੇ ਤੇ ਅਨੰਦ ਦੂਸਰੇ ਦਨੇਸ ਕੋ । ਚਲਪੇ ਬਨੀ ਕੋ ਕਰਕੇ ਉਦੇਸ ਕੋ । ਲਿਖਦੇ ਜਗਤ ਰਾਮਾਂ ਜੈਸੀ ਵਰਤੀ । ਛਾਉਨੀ ਸੰਗਰੂਰ ਦੀ ਮੇਂ ਹੋਇਆ ਭਰਤੀ ।

ਦੋਹਰਾ

ਮਾਨ ਸਾਹਬ ਦੇ ਹੁਕਮਕੋ ਹਰਫੂਲ ਸਿੰਘ ਸੀ ਜੁਆਨ ।