(੯੫)
ਗਗਨ ਬਾਬੂ ਨੂੰ ਵੀ ਪਤਾ ਹੈ ਕਿ ਨਹੀਂ।'
ਉਹ ਤਾਂ ਅਜੇ ਤਕ ਦਫਤਰੋਂ ਹੀ ਨਹੀਂ ਮੁੜੇ ਭੈਣ?
'ਫੇਰ?'
'ਫੇਰ ਕੀ ਭਰਾਵਾ, ਇਸ ਵਿਚ ਫਿਕਰ ਕਰਨ ਦੀ ਕੀ ਲੋੜ ਹੈ। ਉਹਨਾਂ ਦੀਆਂ ਦੋ ਮੋਟੀਆਂ ਮੋਟੀਆਂ ਅੱਖਾਂ ਹਨ। ਉਹ ਆਪੇ ਹੀ ਤੁਹਾਨੂੰ ਵੇਖ ਲੈਣਗੇ।'
ਨਰੇਇੰਦ੍ਰ ਨੇ ਬਿਸਤਰੇ ਤੇ ਲੰਮਾ ਪੈਕੇ ਆਖਿਆ, ਤਾਂ ਮੈਨੂੰ ਜਾਣਾ ਨਹੀਂ ਚਾਹੀਦਾ।
ਬਿਮਲਾ ਦੰਗ-ਰਹਿ ਗਈ ਪੁੱਛਣ ਲਗੀ, ਕਿਉਂ?
ਗਗਨ ਬਾਬੂ ਦੀ ਰਾਏ ਲੈਣ ਤੋਂ ਬਿਨਾਂ...।
'ਜੇ ਏਦਾਂ ਕਰੋਗੇ ਤਾਂ ਮੈਂ ਸਿਰ ਪਾੜ ਕੇ ਮਰ ਜਾਵਾਂਗੀ। ਭਰਾ ਜੀ ਇਕ ਘਰ ਵਿਚ ਕਿੰਨੀਆਂ ਕੁ ਰਾਵਾਂ ਹੁੰਦੀਆਂ ਹਨ? ਤੁਸੀਂ ਮੈਨੂੰ ਕਿਉਂ ਸ਼ਰਮਿੰਦਾ ਕਰ ਰਹੇ ਹੋ।'
ਸ਼ਰਮਿੰਦਾ ਕਰ ਰਿਹਾ ਹਾਂ? ਬਿਮਲਾ ਕੀ ਕਿਸੇ ਗੱਲ ਤੇ ਦੋਹਾਂ ਜੀਆਂ ਦਾ ਵਿਰੋਧ ਨਹੀਂ ਹੋ ਸਕਦਾ?
'ਬਿਮਲਾ ਜ਼ਰੂਰੀ ਲੀੜੇ ਕਪੜੇ ਸੰਭਾਲ ਰਹੀ ਸੀ, ਸ਼ਰਮਾਉਂਦੀ ਹੋਈ ਨੇ ਸਿਰ ਹਿਲਾ ਕੇ ਜੁਵਾਬ ਦਿੱਤਾ, ਨਹੀਂ।'
* * *
ਭਰਾ ਜੀ ਅੱਜ ਪਹਿਲੇ ਨਾਲੌਂ ਘਟ ਪੀੜ ਹੁੰਦੀ ਹੈ ਨਾਂ?
'ਹਾਂ ਭੈਣ, ਮੈਂ ਤੁਹਾਨੂੰ ਬਹੁਤ ਖੇਚਲ ਦਿੱਤੀ ਹੈ, ਹੁਣ ਮੈਨੂੰ ਵਿਦਿਆ ਕਰ ਦਿਓ।'
'ਵਿਦਿਆ ਕਰ ਤਾਂ ਦੇਵਾਂ ਪਰ ਕੀਹਦੇ ਕੋਲ? ਭਾਬੀ ਨੇ ਵੀ ਹੱਦ ਕਰ ਦਿੱਤੀ ਹੈ, ਇਹਨਾਂ ਪੰਦਰਾਂ ਸੋਲਾਂ ਦਿਨਾਂ