ਪੰਨਾ:ਧੁਪ ਤੇ ਛਾਂ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੯੬)

ਵਿਚ ਇਕ ਚਿੱਠੀ ਵੀ ਨਹੀਂ ਭੇਜੀ।'

ਭੇਜੀ ਕਿਉਂ ਨਹੀਂ, ਚਿੱਠੀ ਆਈ ਤਾਂ ਹੈ ਕਿ ਮੈਂ ਪਹੁੰਚ ਗਈ ਹਾਂ ਸਗੋਂ ਮੈਥੋਂ ਹੀ ਜੁਵਾਬ ਨਹੀਂ ਦਿੱਤਾ ਗਿਆ।

ਬਿਮਲਾ ਮੂੰਹ ਫੁਲਾ ਕੇ ਚੁਪ ਚਾਪ ਵੇਖਦੀ ਰਹੀ। ਨਰੇਇੰਦ੍ਰ ਸ਼ਰਮਾਉਂਦਾ ਹੋਇਆ ਕਹਿਣ ਲੱਗਾ, ਜਦ ਤੋਂ ਗਈ ਹੈ, ਠੰਡ, ਜ਼ੁਕਾਮ, ਖੰਘ ਆਦਿ ਨੇ ਪਿੱਛਾ ਨਹੀਂ ਛਡਿਆ, ਪਰਸੋਂ ਕੁਝ ਤਾਪ ਦੀ ਸ਼ਕਾਇਤ ਸੀ ਤਾਂ ਵੀ ਉਹਲੇ ਚਿੱਠੀ ਲਿਖੀ ਹੈ।

ਇਸੇ ਕਰਕੇ ਸ਼ਾਇਦ ਤੁਸਾਂ ਉਹਨੂੰ ਰੁਪਏ ਘੱਲੇ ਹਨ?

ਨਰੇਇੰਦ੍ਰ ਹੋਰ ਵੀ ਜ਼ਿਆਦਾ ਸ਼ਰਮਿੰਦਾ ਹੋ ਗਿਆ, ਕਹਿਣ ਲੱਗਾ, ਉਹਦੇ ਕੋਲ ਤਾਂ ਕੱਚੀ ਕੌਡੀ ਵੀ ਨਹੀਂ ਸੀ। ਉਥੇ ਇਕ ਮੇਲਾ ਲਗਦਾ ਹੈ, ਲਿਖਿਆ ਹੈ 'ਮੇਲਾ ਵੇਖ ਕੇ ਆ ਜਾਵਾਂਗੀ' ਤੁਹਾਨੂੰ ਸ਼ਾਇਦ ਉਹ ਚਿੱਠੀ ਨਹੀਂ ਲਿਖ ਸਕੀ ਹੈ।

'ਲਿਖੀ ਕਿਉਂ ਨਹੀਂ, ਮੈਨੂੰ ਵੀ ਕੱਲ ਚੌਂਹ ਸਫਿਆਂ ਦੀ ਲਿਖੀ ਹੋਈ ਚਿੱਠੀ ਮਿਲੀ ਹੈ।'

'ਮਿਲੀ ਹੈ? ਮਿਲੇਗੀ ਕਿਉਂ ਨਾ, ਉਸ ਦੇ ਜੁਵਾਬ ਵਿਚ...।'

ਤੁਸੀਂ ਡਰੋ ਨਾ ਭਰਾ ਜੀ, ਮੈਂ ਤੁਹਾਡੀ ਬੀਮਾਰੀ ਦਾ ਹਾਲ ਨਹੀਂ ਲਿਖਾਂਗੀ। ਮੇਰੇ ਕੋਲ ਐਨਾਂ ਸਮਾ ਵੀ ਨਹੀਂ ਹੈ। ਇਹ ਆਖਕੇ ਬਿਮਲਾ ਕਮਰੇ ਤੋਂ ਬਾਹਰ ਆ ਗਈ।

ਸ਼ਾਮ ਹੋਣ ਤੋਂ ਕੁਝ ਚਿਰ ਪਹਿਲਾਂ ਨਰੇਇੰਦ੍ਰ ਚੁਪ ਚਾਪ ਇਕੱਲਾ ਬੈਠਾ ਖੁਲ੍ਹੇ ਹੋਏ ਬੂਹੇ ਥਾਣੀਂ ਅਸਮਾਨ ਵੱਲ ਵੇਖ ਰਿਹਾ ਸੀ। ਏਨੇ ਚਿਰ ਨੂੰ ਬਿਮਲਾ ਨੇ ਆਕੇ ਆਖਿਆ,