ਪੰਨਾ:ਧੁਪ ਤੇ ਛਾਂ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੯੭)

ਚੁੱਪ ਚਾਪ ਬੈਠੇ ਕੀ ਸੋਚ ਰਹੇ ਹੋ ਭਰਾ ਜੀ?

'ਕੁਝ ਨਹੀਂ' ਨਰੇਇੰਦ੍ਰ ਮੂੰਹ ਭੁਆਕੇ ਉਸ ਵੱਲ ਵੇਖ ਦਿਆਂ ਹੋਇਆਂ ਕਹਿਣ ਲੱਗਾ। ਮੈਂ ਤੁਹਾਨੂੰ ਏਸ ਤਰ੍ਹਾਂ ਅਸੀਸਾਂ ਦੇ ਰਿਹਾ ਹਾਂ ਕਿ ਤੁਹਾਡਾ ਜੀਵਨ ਇਸੇ ਤਰ੍ਹਾਂ ਹੀ ਖੁਸ਼ੀ ਭਰਿਆ ਲੰਘਦਾ ਜਾਏ।

ਬਿਮਲਾ ਪਾਸ ਬਹਿ ਗਈ। 'ਚੰਗਾ ਭੈਣ ਤੂੰ ਦੁਪਹਿਰ ਨੂੰ ਕਿਉਂ ਗੁਸੇ ਹੋਕੇ ਚਲੀ ਗਈ ਸਾਂਏ?

ਮੈਂ ਬੇ ਇਨਸਾਫੀ ਨਹੀਂ ਸਹਾਰ ਸਕਦੀ, ਕਿਉਂ ਤੁਸੀਂ ਐਨੇ...।

ਐਨਾਂ ਕੀ, ਦੱਸੋ ਤਾਂ ਸਹੀ? ਇੰਦੂ ਵੱਲ ਹੀ ਵੇਖੋ ਖਾਂ, ਮੈਂ ਉਹਨੂੰ ਚੰਗੀ ਤਰ੍ਹਾਂ ਨਹੀਂ ਰੱਖ ਸਕਿਆ। ਸੁਖ ਨਾਲ ਰਹਿਣ ਦੀ ਵੀ ਤਾਂ ਕੋਈ ਹੱਦ ਹੋਣੀ ਚਾਹੀਦੀ ਹੈ? ਤੁਹਾਨੂੰ ਜਿਨਾਂ ਪ੍ਰਮਾਤਮਾਂ ਨੇ ਦਿੱਤਾ ਹੈ ਏਨਾਂ ਹਰ ਕਿਸੇ ਨੂੰ ਨਹੀਂ ਮਿਲ ਸਕਦਾ! ਆਪਣੇ ਭਾਗਾਂ ਨੂੰ ਮੰਨਕੇ ਹਰ ਵੇਲੇ ਖੁਸ਼ ਰਹਿਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਨਹੀਂ ਤਾਂ...' ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਬਿਮਲਾ ਨੇ ਨੀਵੀਂ ਪਾ ਲਈ।

ਨਰੇਇੰਦ੍ਰ ਨੇ ਪਿਆਰ ਭਰੀ ਤਕਣੀ ਤਕਦਿਆਂ ਹੋਇਆਂ ਉਹਨੂੰ ਸਿਰ ਤੋਂ ਪੈਰਾਂ ਤੱਕ ਵੇਖਦੇ ਹੋਏ ਨੇ ਕਿਹਾ, ਭੈਣ ਸ਼ਰਮਾ ਨ, ਸੱਚ ਦੱਸ ਤੁਸੀਂ ਕਦੇ ਦੋਵੇਂ ਜੀਅ ਆਪੋ ਵਿਚ ਦੀ ਝਗੜੇ ਨਹੀਂ?

ਉਹਨਾਂ ਭਾਵੇਂ ਕਦੇ ਕੁਝ ਕਿਹਾ ਹੋਵੇ, ਕਿਉਂਕਿ ਉਹਨਾਂ ਦਾ ਕਹਿਣ ਦਾ ਹੱਕ ਹੈ, ਮੈਂ ਅੱਗੋਂ ਕਦੇ ਮੋੜ