(੯੮)
ਨਹੀਂ ਮੋੜਿਆ।
ਨਰੇਇੰਦ੍ਰ ਨੇ ਪੋਲੇ ਜਹੇ ਮੂੰਹ ਨਾਲ ਆਖਿਆ, 'ਨਹੀਂ ਗਗਨ ਬਾਬੂ ਤਾਂ ਕੁਝ ਆਖਣ ਵੇਖਣ ਵਾਲੇ ਹੀ ਨਹੀਂ। ਮੈਂ ਤਾਂ ਤੁਹਾਡੀ ਆਪਣੀ ਬਾਬਤ ਪੁੱਛਦਾ ਹਾਂ?'
ਬਿਮਲਾ ਨੇ ਆਪਣੀਆਂ ਸੰਗ ਦੀਆਂ ਹੋਈਆਂ ਅੱਖੀਆਂ ਨੂੰ ਉੱਚਾ ਕਰਕੇ ਕਿਹਾ, 'ਤੁਸੀਂ ਆਪ ਹੀ ਸੋਚੋ, ਤੁਹਾਡੇ ਆਦਮੀਆਂ ਨਾਲ ਝਗੜਾ ਕਰਕੇ ਕੌਣ ਜਿੱਤ ਸਕਦਾ ਹੈ? ਅਖੀਰ ਨੂੰ ਹੱਥ ਪੈਰ ਜੋੜਕੇ...।' ਹੈਂ ਔਹ ਕੌਣ ਖੜਾ ਹੈ?
'ਮੈਂ ਆਂ, ਗਗਨ ਬਾਬੂ! ਰਕ ਕਿਉਂ ਗਏ ਹੋ, ਆਖਦੇ ਜਾਓ, ਝਗੜਾ ਕਰਕੇ ਕਿਹਨੂੰ ਕੀਹਦੇ ਹੱਥ ਪੈਰ ਜੋੜਨੇ ਪੈਂਦੇ ਹਨ। ਗੱਲ ਤਾਂ ਪੂਰੀ ਕਰ ਲੌ।'
'ਜਾਓ... ਜੇ ਕੋਈ ਲਕ ਕੇ ਆਪਣੀ ਗੱਲ ਸੁਣਦੇ ਹਨ, ਉਹਨਾਂ ਦਾ ਜੁਵਾਬ ਮੈਂ ਨਹੀਂ ਦੇਂਦੀ' ਇਹ ਆਖਕੇ ਬਿਮਲਾ ਆਪਣੇ ਹਾਸੇ ਨੂੰ ਬਣਾਉਟੀ ਕ੍ਰੋਧ ਨਾਲ ਲੁਕਾਉਂਦੀ ਹੋਈ ਕਮਰੇ ਵਿਚੋਂ ਬਾਹਰ ਨਿਕਲ ਗਈ। ਨਰੇਇੰਦ੍ਰ ਇਕ ਵੱਡਾ ਸਾਰਾ ਹੌਕਾ ਲੈ ਕੇ, ਸਿਰਹਾਣੇ ਦਾ ਸਹਾਰਾ ਲੈ ਕੇ ਬੈਠ ਗਿਆ। ਗਗਨ ਬਾਬੂ ਨੇ ਪੁਛਿਆ, 'ਬਾਬੂ ਜੀ ਹੁਣ ਕੀ ਹਾਲ ਹੈ?'
'ਰਾਜੀ ਹੋ ਗਿਆ ਹਾਂ ਹੁਣ ਤਾਂ ਛਟੀ ਦੇ ਦਿਉ।'
'ਛੁਟੀ ਮਿਲ ਹੀ ਜਾਇਗੀ, ਘਬਰਾਓ ਨਾ। ਦੋ ਚਾਰ ਦਿਨ ਹੋਰ ਰਹਿ ਜਾਉ। ਤੁਸੀਂ ਜਾਣਦੇ ਹੀ ਹੋਵੇਗੇ ਕਿ ਤੁਹਾਡੀ ਭੈਣ ਪਾਸ ਜਿੰਨੇ ਦਿਨ ਕੋਈ ਰਹਿ ਜਾਂਦਾ ਹੈ,