ਪੰਨਾ:ਧੁਪ ਤੇ ਛਾਂ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧oo)

ਇਸਤ੍ਰੀ ਤੇ ਲੜਕੀ ਨੂੰ ਨਵਾਂ ਨਰੋਇਆ ਤੇ ਵਾਹਵਾ ਮੈਂ ਝੋਟੇ ਵੇਖ ਕੇ ਨਰਿੰਦਰ ਦਾ ਕੁਮਲਾਇਆ ਹੋਇਆ ਚਿਹਰਾ ਇਕ ਵਾਰੀ ਖਿੜ ਪਿਆ। ਚਾ ਨਾਲ ਉਹਨੇ ਆਪਣੀ ਸੁੱਕੀ ਹੋਈ ਲੜਕੀ ਨੂੰ ਆਪਣੇ ਵਲ ਖਿੱਚ ਲਿਆ ਤੇ ਪੁਛਿਆ ਕੀ ਹਾਲ ਹੈ?

ਰਾਜੀ ਖੁਸ਼ੀ ਹਾਂ ਕੀ ਗਲ ਹੈ? ਇੰਦੂ ਨੇ ਜਵਾਬ ਦਿਤਾ।

ਤੁਹਾਨੂੰ ਕੁਝ ਤਾਪ ਸਰਾਪ ਸੁਣਿਆਂ ਸੀ ਤੇ ਨਾ ਜ਼ੁਕਾਮ ਦਾ ਕੀ ਹਾਲ ਹੈ, ਆਰਾਮ ਆ ਗਿਆ ਹੈ? ਨਹੀਂ ਆਇਆ ਤਾਂ ਤੁਸੀਂ ਡਾਕਟਰ ਨੂੰ ਸੱਦੋਗੇ?

ਨਰਿੰਦਰ ਦਾ ਖੁਸ਼ੀ ਭਰਿਆ ਚਿਹਰਾ ਫੇਰ ਪਹਿਲਾਂ ਵਰਗਾ ਹੀ ਹੋ ਗਿਆ। ਕਹਿਣ ਲੱਗਾ, ਨਹੀਂ ਮੈਂ ਤਾਂ ਓਦਾਂ ਹੀ ਪੁਛਿਆ ਹੈ?

ਪੁਛਿਆਂ ਕੀ ਹੋਵੇਗਾ? ਕੁਲ ਪੰਜਾਹ ਰੁਪੈ ਭੇਜ ਮੈਨੂੰ ਮਾਪਿਆਂ ਪੇਕਿਆਂ ਵਿਚ ਸ਼ਰਮਿੰਦੀ ਕਰਵਾਇਆ। ਮੇਰੇ ਮਾਪਿਆਂ ਨੇ ਕਦੇ ਪੰਜਾਹ ਰੁਪੈ ਨਹੀਂ ਸਨ ਦੇਖੇ? ਚਿੱਠੀ ਤੇ ਚਿੱਠੀ ਲਿਖਣੀ ਸ਼ੁਰੂ ਕਰ ਦਿਤੀ, ਅਖੇ ਤਬੀਅਤ ਕਿਹੋ ਜਹੀ ਹੈ ਦਵਾਈ ਪ੍ਰਹੇਜ਼ ਨਾਲ ਖਾਣੀ। ਕੀ ਮੈਂ ਕੋਈ ਦੁਧ ਚੁੰਘਦੀ ਛੋਕਰੀ ਸਾਂ?

ਨਰੇਇੰਦਰ ਦਾ ਕਾਲਾ ਸ਼ਾਹ ਚਿਹਰਾ ਵੀ ਕਾਲਾ ਹੋ ਗਿਆ। ਉਹਨੇ ਦੱਬੀ ਜਹੀ ਆਵਾਜ਼ ਨਾਲ ਕਿਹਾ, 'ਏਸ ਤੋਂ ਵਧ ਕਿਧਰੋਂ ਮਿਲ ਹੀ ਨਹੀਂ ਸਕੇ।'

'ਤੁਸੀਂ ਸਾਫ ਲਿਖ ਦੇਂਦੇ, ਪੰਜਾਹਾਂ ਖੁਣੋਂ ਕੀ ਥੁੜਿਆ ਹੋਇਆ ਸੀ। ਹੁਣ ਹਰ ਰੋਜ਼ ਸੁਣਾ ਸੁਣਾ ਕੇ ਕੀ