ਲਗਦੀ ਹੈ? ਇਹ ਵੀ ਚੰਗਾ ਹੈ ਜੋ...।
ਹਾਂ ਜੀ, ਆਦਮੀ ਲਾ ਕੇ ਥੱਲੇ ਤੋਂ ਉਤੇ ਤਕ ਸਾਰੇ ਮਕਾਨ ਦੀ ਸਫਾਈ ਕਰਾਈ ਗਈ ਹੈ। 'ਚੰਗਾ ਜਾਹ ਜ਼ਰਾ ਨੌਕਰ ਨੂੰ ਸੱਦ ਲਿਆ ਬਜ਼ਾਰ ਤੋਂ ਕੁਝ ਫਲ ਫਲੂਟ ਲੈ ਆਵੇ।
ਫਲ ਫਲੂਟ ਤਾਂ ਸਭ ਕੁਝ ਬਾਬੂ ਜੀ ਨੇ ਪਹਿਲਾਂ ਹੀ ਮੰਗਵਾ ਛਡਿਆ ਹੈ।
ਕੀ ਕੀ ਮੰਗਵਾਇਆ ਹੈ? ਕੱਚੀ ਗਿਰੀ ਤੇ ਅੰਗੂਰ ਵੀ ਹਨ?
ਜੀ ਹਾਂ ਹਣੇ ਜਾਕੇ ਲਿਆ ਦੇਂਦੀ ਹਾਂ। ਇਹ ਆਖ ਕੇ ਨੌਕਰਾਣੀ ਚਲੀ ਗਈ। ਇੰਦੂ ਦਾ ਸੜਿਆ ਹੋਇਆ ਤੇ ਖਿਝਿਆ ਹੋਇਆ ਚਿਹਰਾ ਵੀ ਖਿੜ ਪਿਆ। ਕੁਝ ਚਿਰ ਪਹਿਲਾਂ ਜੋ ਪਤੀ ਜੀ ਬਾਬਤ ਘਿਰਣਾਂ ਦੇ ਬੱਦਲ ਇਹਦੇ ਮਨ ਵਿਚ ਗੱਜ ਰਹੇ ਸਨ ਉਹ ਉਡ ਗਏ ਤੇ ਪਤੀ ਦੇਵ ਜੀ ਕੁਝ ਚੰਗੇ ਜਹੇ ਲੱਗਣ ਲੱਗ ਪਏ। ਉਹ ਪਤੀ ਦੇਵ ਨਾਲ ਕੀਤੇ ਗਏ ਪਿਛਲੇ ਸਲੂਕ ਤੇ ਪਛਤਾਵਾ ਕਰਨ ਲੱਗੀ।
ਕੁਝ ਚਿਰ ਅਰਾਮ ਕਰ ਲੈਣ ਪਿੱਛੋਂ ਉਹ ਹਸਦੀ ਹਸਦੀ ਪਤੀ ਦੇਵ ਦੇ ਕਮਰੇ ਵਿਚ ਗਈ। ਵੇਖਿਆ ਜੋ ਨਰੇਇੰਦ੍ਰ ਐਨਕਾਂ ਲਾ ਕੇ ਕਾਹਲੀ ਕਾਹਲੀ ਕੁਝ ਲਿਖ ਰਿਹਾ ਹੈ। ਇੰਦੂ ਨੇ ਕਿਹਾ, ਐਨਾ ਮਨ ਲਾਕੇ ਕੀ ਲਿਖਿਆ ਜਾ ਰਿਹਾ ਏ, ਕਵਿਤਾ?
ਨਰੇਇੰਦ੍ਰ ਨੇ ਉਸ ਵਲ ਵੇਖਦਿਆਂ ਹੋਇਆਂ ਕਿਹਾ, 'ਨਹੀਂ।'
ਤਾਂ ਫੇਰ ਹੋਰ ਕੀ?