ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

ਆਖਿਆ ਨਹੀਂ।'

ਬਿਮਲਾ ਨੇ ਪੁਛਿਆ, 'ਫੇਰ ਤੁਸਾਂ ਉਹਨਾਂ ਦੀ ਬੀਮਾਰੀ ਬਾਬਤ ਇਥੇ ਆ ਕੇ ਸੁਣਿਆਂ ਹੈ?

ਇੰਦੂ ਨੇ ਪਹਿਲੇ ਵਾਂਗ ਹੀ ਸਿਰ ਹਿਲਾ ਕੇ ਆਖਿਆ 'ਹਾਂ।'

ਬਿਮਲਾ ਆਖਣ ਲੱਗੀ, 'ਮੈਂ ਤੁਹਾਨੂੰ ਪਹਿਲੇ ਦਿਨ ਹੀ ਤਾਰ ਭੇਜਣ ਲੱਗੀ ਸਾਂ। ਦੋਂਹ ਘੰਟਿਆਂ ਦਾ ਰਾਹ ਸੀ ਤੇ ਤੁਸੀਂ ਸੌਖੇ ਹੀ ਪਹੁੰਚ ਸਕਦੇ ਸੀ। ਭਰਾ ਹੋਰਾਂ ਇਹ ਗਲ ਨ ਮੰਨੀ, ਓਹਨਾਂ ਰੋਕ ਦਿੱਤਾ।' ਫੇਰ ਹੱਸ ਕੇ ਕਹਿਣ ਲੱਗੀ, 'ਪਤਾ ਨਹੀਂ ਭਰਾ ਜੀ ਦੋ ਸਿਰ ਤੁਸਾਂ ਕੀ ਧੂੜ ਦਿੱਤਾ ਹੈ, ਉਹ ਤੁਹਾਡੇ ਲਈ ਐਨਾਂ ਫਿਕਰ ਕਰਦੇ ਹਨ ਕਿ ਤੁਸੀਂ ਕਿਧਰੇ ਘਬਰਾ ਨ ਜਾਓ, ਇਸ ਕਰਕੇ ਉਹਨਾਂ ਤੁਹਾਨੂੰ ਆਪਣੀ ਬੀਮਾਰੀ ਦਾ ਪਤਾ ਵੀ ਨਹੀਂ ਭੇਜਣ ਦਿੱਤਾ। ਖੈਰ ਪ੍ਰਮਾਤਮਾਂ ਦੀ ਕ੍ਰਿਪਾ ਨਾਲ ਹੱਛੇ ਹੋ ਗਏ ਹਨ ਨਹੀਂ ਤਾਂ...।'

ਨਹੀਂ ਤਾਂ ਹੋਰ ਕੀ ਹੁੰਦਾ ਬੀਬੀ ਜੀ? ਬੀਮਾਰੀ ਵਿੱਚ ਮੇਰੀ ਲੋੜ ਨਹੀਂ ਪਈ ਤਾਂ ਹੁਣ ਮੇਰੇ ਖੁਣੋ ਕੀ ਥੁੜਿਆ ਹੋਇਆ ਹੈ। ਇਹ ਆਖਕੇ ਇੰਦੂ ਉਥੋਂ ਉਠ ਖਲੋਤੀ ਤੇ ਦਵਾਈਆਂ ਵਾਲੀ ਅਲਮਾਰੀ ਪਾਸ ਜਾਕੇ ਖਾਲੀ ਸ਼ੀਸ਼ੀਆਂ ਦੇ ਲੇਵਲ ਪੜ੍ਹਨ ਲਗ ਪਈ।

ਪਰ ਇਹ ਕੀ ਹੋਇਆ। ਜੋ ਕਦੇ ਸੁਣਿਆਂ ਗਿਣਿਆਂ ਵੀ ਨਹੀਂ ਸੀ ਤੇ ਨ ਕਦੇ ਇਸ ਤਰ੍ਹਾਂ ਹੋਣ ਦਾ ਖਿਆਲ ਈ ਸੀ। ਝਟ ਪੱਟ ਇੰਦੁ ਦੀਆਂ ਅੱਖਾਂ ਵਿਚ