ਪੰਨਾ:ਧੁਪ ਤੇ ਛਾਂ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

ਅਥਰੂ ਆ ਗਏ। ਉਹਨੂੰ ਐਡੀ ਵੱਡੀ ਬੀਮਾਰੀ ਦਾ ਪਤਾ ਨਹੀਂ ਦਿੱਤਾ ਗਿਆ। ਕੀ ਉਹਨੇ ਆਪਣੀ ਬਾਬਤ ਬਹੁਤ ਕੁਝ ਫਿਕਰ ਵਾਲੀਆਂ ਗੱਲਾਂ ਲਿਖੀਆਂ ਸਨ ਕਿ ਉਸਨੂੰ ਬੀਮਾਰੀ ਦਾ ਪਤਾ ਨਹੀਂ ਦਿੱਤਾ ਗਿਆ, ਇਹ ਸੋਚ ਕੇ ਉਹ ਉਦਾਸ ਹੋ ਗਈ।

ਅਰਾਮ ਆ ਜਾਣ ਪਿਛੋਂ ਹੀ ਉਹਨੇ ਚਿੱਠੀਆਂ ਵਿਚ ਕਈ ਕੁਝ ਲਿਖ ਮਾਰਿਆ ਸੀ। ਸਿਰਫ ਆਪਣੀ ਬਾਬਤ ਹੀ ਲਿਖਣ ਦਾ ਚੇਤਾ ਭੁਲ ਗਿਆ?

ਇੰਦੂ ਦੇ ਮਨ ਦੀ ਇਸ ਹਾਲਤ ਨੂੰ ਬਿਮਲਾ ਤਾੜ ਗਈ, ਬੋਲੀ, 'ਇਹਨਾਂ ਸ਼ੀਸ਼ੀਆਂ ਨੂੰ ਹਿਲਾਉਣ ਜੁਲਾਉਣ ਨਾਲ ਹੁਣ ਕੀ ਹੋ ਸਕਣਾ ਹੈ। ਇਹ ਝੂਠੀ ਗੁਆਹੀ ਕਦੇ ਨਹੀਂ ਦੇ ਸਕਦੀਆਂ ਭਾਵੇਂ ਇਹਨਾਂ ਨਾਲ ਕਿੰਨੀ ਜਿਰ੍ਹਾ ਕਰੋ। ਆਓ ਹੁਣ ਚਾਹ ਪਾਣੀ ਪੀ ਲੌ।

ਚਲੋ ਆਖ ਕੇ ਇੰਦੂ ਨੇ ਆਪਣੇ ਅਥਰੂ ਪੂੰਜ ਸੁਟੇ ਤੇ ਬਿਮਲਾ ਦੇ ਨਾਲ ਬਾਹਰ ਆਕੇ ਖੜੀ ਹੋ ਗਈ। ਚਾਹ ਪੀ ਲੈਣ ਤੋਂ ਪਿਛੋਂ ਪਤਾ ਨਹੀਂ ਬਿਮਲਾ ਨੇ ਜਾਕੇ ਆਖਿਆ ਜਾਂ ਓਦਾਂ ਹੀ, ਇਕ ਮਕਾਨ ਵਿਚ ਦੋ ਬੀਮਾਰ ਸਨ ਪਰ ਦੋਹਾਂ ਦੀ ਹਾਲਤ ਅੱਡ ਅੱਡ। ਭਰਾ ਨੇ ਮਰਨ ਕਿਨਾਰੇ ਪਹੁੰਦਿਆਂ ਤੱਕ ਵੀ ਤੁਹਾਨੂੰ ਪਤਾ ਨਹੀਂ ਦਿਤਾ ਕਿ ਤੁਸੀਂ 'ਘਬਰਾ ਨਾ ਜਾਓ।' ਅੰਬਕਾ ਬਾਬੂ ਇਕ ਪਲ ਭਰ ਵੀ ਆਪਣੀ ਇਸਤਰੀ ਨੂੰ ਅੱਖਾਂ ਅੱਗੋਂ ਉਹਲੇ ਨਹੀਂ ਸਨ ਹੋਣ ਦਿੰਦੇ। ਉਹਨਾਂ ਨੂੰ ਡਰ ਸੀ ਕਿ ਜੇ ਇਹ ਕਿਧਰੇ ਉਰੇ ਪਰੇ ਚਲੀ ਗਈ ਤਾਂ ਖਬਰੇ ਕਿੱਤੇ ਉਹ ਸੁਰਗਵਾਸ ਹੀ ਨ