ਪੰਨਾ:ਧੁਪ ਤੇ ਛਾਂ.pdf/111

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਹੋ ਜਾਣ। ਇਥੋਂ ਤੱਕ ਕਿ ਆਪਣੀ ਇਸਤਰੀ ਦੇ ਹੱਥਾਂ ਤੋਂ ਬਿਨਾਂ ਉਹ ਕਿਸੇ ਦੀ ਦਵਾਈ ਨਹੀਂ ਪੀਂਦੇ ਸਨ। ਇਹ ਵੀ ਕਦੇ ਸੁਣਿਆਂ ਹੈ ਭਾਬੀ ਜੀ? ਤੁਸੀਂ, ਉਹਨਾਂ ਨੂੰ ਸਦਾ ਹੀ ਮਖੌਲ ਕਰਦੇ ਰਹਿੰਦੇ ਹੋ, ਪਰ ਅੰਬਕਾ ਬਾਬੂ ਤਾਂ ਸਾਰਿਆਂ ਨੂੰ ਪਿੱਛੇ ਛਡ ਗਏ ਹਨ। ਰਾਤ ਦਿਨ ਸੇਵਾ ਕਰਦਿਆਂ ਕਰਦਿਆਂ ਉਸ ਵਿਚਾਰੀ ਦਾ ਤਾਂ ਪਿੰਜਰ ਹੀ ਨਿਕਲ ਆਇਆ ਹੈ।

ਇੰਦੂ 'ਠੀਕ ਹੈ' ਆਖ ਕੇ ਖੜੀ ਹੋ ਗਈ। ਕਹਿਣ ਲੱਗੀ, ਫੇਰ ਕਿਸੇ ਦਿਨ ਆ ਕੇ ਤੇਰੀ ਉਸ ਸਤੀ ਸਵਿਤਰੀ ਵਹੁਟੀ ਨਾਲ ਗੱਲ ਬਾਤ ਕਰਾਂਗੀ, ਅਜੇ ਜਾਂਦੀ ਹਾਂ।

ਕੱਲ ਜ਼ਰੂਰ ਆਉਣਾ ਉਹਦੇ ਨਾਲ ਗੱਲਾਂ ਕਰਨ ਵਿਚ ਤੁਹਾਨੂੰ ਬੜਾ ਸੁਆਦ ਆਵੇਗਾ।

'ਵੇਖੀ ਜਾਊ ਜੇ ਕੁਝ ਸਿਖਿਆ ਲੈ ਸਕੀ ਤਾਂ', ਇਹ ਆਖ ਇੰਦੂ ਮੂੰਹ ਸੁਜਾ ਕੇ ਗੱਡੀ ਤੇ ਚੜ੍ਹ ਬੈਠੀ। ਅੰਬਕਾ ਬਾਬੂ ਦਾ ਆਪਣੀ ਘਰ ਵਾਲੀ ਨਾਲ ਐਨਾ ਪਿਆਰ ਤੇ ਉਸ ਦਾ ਆਪਣੇ ਪਤੀ ਦੀ ਸੇਵਾ ਨਾ ਕਰਨਾ ਉਹਨੂੰ ਸਾਰੇ ਰਾਹ ਸ਼ਰਮਿੰਦਾ ਕਰਦਾ ਗਿਆ।


੫.

ਦੋ ਤਿਨਾਂ ਦਿਨਾਂ ਪਿੱਛੋਂ ਗੱਲਾਂ ਗਲਾਂ ਵਿਚ ਹੀ ਇੰਦੂ ਬਹੁਤ ਨਰਾਜ਼ ਹੋ ਕੇ ਬੋਲ ਉਠੀ, 'ਜੇ ਸੱਚੀ ਗੱਲ ਸੁਣ ਕੇ