(੧੧੩)
ਹਸਪਤਾਲ ਦਾਖਲ ਕਰਾ ਦੇਣਾ ਸੀ, ਸ਼ੁਹਦੇ ਕੰਗਾਲਾਂ ਵਾਸਤੇ ਹੀ ਤਾਂ ਇਹ ਬਣਾਏ ਗਏ ਹਨ। ਕਿਸੇ ਨੂੰ ਤਕਲੀਫ ਦੇਣ ਦੀ ਕੀ ਲੋੜ ਸੀ।
ਨਰੇਇੰਦ੍ਰ ਨੇ ਨਾ ਉਸ ਵੱਲ ਵੇਖਿਆ ਤੇ ਨਾ ਕੁਝ ਜੁਵਾਬ ਦਿਤਾ। ਇੰਦੂ ਗੁੱਸੇ ਨਾਲ ਪਰਦੇ ਨੂੰ ਪਰਾਂ ਹਟਾ ਕੇ ਝੱਟ ਪੱਟ ਬਾਹਰ ਚਲੀ ਗਈ। ਧੱਕਾ ਲੱਗਣ ਨਾਲ ਇਕ ਛੋਟੀ ਜਹੀ ਤਿਪਾਈ ਫੂਲਦਾਨ ਸਮੇਤ ਉਲਟ ਪਈ ਪਰ ਉਸਨੇ ਮੁੜ ਕੇ ਨ ਤੱਕਿਆ।
ਪੰਜਾਂ ਮਿੰਟਾਂ ਪਿੱਛੋਂ ਵਾ ਵਰੋਲੇ ਵਾਗੂੰ ਉਹ ਫੇਰ ਅੰਦਰ ਆਈ ਤੇ ਕਿਹਾ, ਬੀਬੀ ਜੀ ਨੇ ਮੈਨੂੰ ਪਤਾ ਦੇਣਾ ਚਾਹਿਆ ਸੀ, ਤੁਸਾਂ ਕਿਉਂ ਰੋਕ ਦਿਤਾ।' ਮੈਂ ਕੋਈ ਆਕੇ ਜ਼ਹਿਰ ਥੋੜੀ ਦੇ ਦੇਣੀ ਸੀ?
ਨਰੇਇੰਦ੍ਰ ਨੇ ਕਿਹਾ, 'ਇਹ ਨਹੀਂ, ਮੈਂ ਖਿਆਲ ਕੀਤਾ ਸੀ ਕਿ ਤੁਹਾਡੀ, ਤਬੀਅਤ ਠੀਕ ਨਹੀਂ, ਇਸ ਕਰਕੇ ਖੇਚਲ ਨਹੀਂ ਦਿਤੀ।'
ਜੇ ਤਾਂ ਪਤਾ ਮਿਲਣ ਤੇ ਵੀ ਮੈਂ ਨ ਆਉਂਦੀ ਤਾਂ ਝੂਠੀ ਹੁੰਦੀ, ਤੁਸਾਂ ਮੇਰਾ ਐਵੇਂ ਨੱਕ ਵਢਵਾ ਦਿੱਤਾ? ਮੈਂ ਤੁਹਾਨੂੰ ਕਦੋਂ ਲਿਖਿਆ ਸੀ ਕਿ ਮੈਂ ਬੀਮਾਰੀ ਦੇ ਨਾਲ ਮਰੀ ਜਾਨੀ ਹਾਂ। ਐਵੇਂ ਝੂਠ ਮਾਰ ਕੇ ਬੀਬੀ ਜੀ ਨੂੰ ਕਿਉਂ ਰੋਕ ਦਿੱਤਾ? ਇਹ ਆਖਕੇ ਉਹ ਜਿਦਾਂ ਆਈ ਸੀ ਓਦਾਂ ਹੀ ਚਲੀ ਗਈ। ਨਰੇਇੰਦ੍ਰ ਵੀ ਚੁਪ ਚਾਪ ਓਦਾਂ ਹੀ ਲਿਖਦਾ ਰਿਹਾ। ਪਰ ਉਸਨੂੰ ਆਪਣਾ ਲਿਖਿਆ ਹੋਇਆ