ਪੰਨਾ:ਧੁਪ ਤੇ ਛਾਂ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧੭)

ਡਾਕਟਰ ਨੂੰ ਆਪ ਨੂੰ ਵੀ ਪਤਾ ਨਹੀਂ ਸੀ ਕਿ ਕੀ ਬਿਮਾਰੀ ਹੈ, ਉਹਨੇ ਆਪਣੀ ਵਲੋਂ ਇੰਦੂ ਨੂੰ ਚੰਗੀ ਤਸੱਲੀ ਦਿਤੀ ਪਰ ਇੰਦੂ ਦਾ ਡਰ ਦੂਰ ਨਾ ਹੋ ਸਕਿਆ। ਉਹ ਕਮਰੇ ਵਿਚ ਆ ਕੇ ਰੋਣ ਲਗ ਪਈ।

ਸ਼ਾਮ ਤੋਂ ਪਹਿਲਾਂ ਨਰੇਇੰਦਰ ਆਪਣੀ ਕਲਮ ਰਖ ਕੇ ਬੂਹੇ ਥਾਣੀ ਬਾਹਰ ਵੇਖ ਰਿਹਾ ਸੀ। ਲਾਗੇ ਹੀ ਇੰਦੂ ਇਕ ਚੌਂਕੀ ਤੇ ਬਹਿ ਗਈ। ਨਰੇਇੰਦਰ ਨੇ ਇਕ ਵਾਰੀ ਮੂੰਹ ਚੁਕ ਕੇ ਵੇਖਿਆ ਤੇ ਫੇਰ ਉਸੇ ਪਾਸੇ ਵੇਖਣ ਲਗ ਪਏ।

ਕੁਝ ਦਿਨਾਂ ਤੋਂ ਇੰਦੂ ਨੇ ਰੁਪੈ ਨਹੀਂ ਮੰਗੇ ਸਨ। ਇਹ ਸੋਚ ਕੇ ਕਿ ਇੰਦੂ ਅੱਜ ਰੁਪੈ ਮੰਗਣ ਆਈ ਹੈ, ਨਰੇਇੰਦ੍ਰ ਦੀ ਛਾਤੀ ਜੋਰ ਜੋਰ ਦੀ ਧੜਕਣ ਲੱਗ ਪਈ। ਇੰਦੂ ਨੇ ਰੁਪੈ ਨਹੀਂ ਮੰਗੇ, ਕਹਿਣ ਲੱਗੀ, 'ਡਾਕਟਰ ਕਹਿੰਦਾ ਹੈ ਕਿ ਹਵਾ ਬਦਲਣ ਨਾਲ ਦਰਦ ਹੱਟ ਜਾਇਗਾ। ਦਿਨ ਵਿਚ ਤੁਸੀਂ ਇਕ ਦੋ ਵਾਰੀ ਫਿਰ ਤੁਰ ਆਇਆ ਕਰੋ ਜਾਂ ਤੇ ਕਿੱਤੇ ਲਾਗੇ ਚਾਗੇ ਮਹੀਨਾ ਦੋ ਮਹੀਨੇ ਪਹਾੜੀਂ ਕੱਟ ਆਓ।

ਨਰੇਇੰਦ੍ਰ ਇਕ ਦਮ ਤ੍ਰਹਬਕ ਪਿਆ, ਕਈਆਂ ਦਿਨਾਂ ਦਾ ਅੰਦਰ ਹੀ ਅੰਦਰ ਕਿਸੇ ਖੂੰਜੇ ਵਿਚ ਲੁਕੇ ਹੋਏ ਪਿਆਰ ਨੇ ਉਹਨੂੰ ਟੁੰਬਿਆ। ਇੰਦੂ ਦੀ ਇਹੋ ਜਹੀ ਮਿੱਠੀ ਬੋਲੀ ਨੂੰ ਤਾਂ ਉਹ ਭੁੱਲ ਹੀ ਗਿਆ ਸੀ। ਇਹ ਸੁਣ ਉਹ ਬੁੱਤ ਜਿਹਾ ਬਣਕੇ ਕਈ ਚਿਰ ਤਾਈਂ ਉਹਦੇ ਮੂੰਹ ਵੱਲ ਵੇਖਦਾ ਰਿਹਾ ਤੇ ਪਤਾ ਨਹੀਂ ਮਨ ਵਿਚ ਕੀ ਕੁਝ ਸੋਚਦਾ ਰਿਹਾ।

ਇੰਦੂ ਨੇ ਆਖਿਆ ਕੀ ਸੋਚਦੇ ਹੋ, ਕੱਲ ਹੀ ਤੁਰ