ਪੰਨਾ:ਧੁਪ ਤੇ ਛਾਂ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)

ਪਓ। ਬਹੁਤ ਦੂਰ ਜਾਣ ਦੀ ਲੋੜ ਨਹੀਂ, ਇੱਥੇ ਬੈਜਨਾਥ ਦੇ ਲਾਗੇ ਚਾਗੇ ਹੀ ਕਿਧਰੇ ਫਿਰ ਫਰਾ ਆਓ। ਅਸੀਂ ਦੋਵੇਂ ਜੀਅ, ਬਿਮਲਾ ਤੇ ਨੌਕਰਿਆਣੀ ਬੱਸ ਕਾਫੀ ਹਨ। ਰਾਮ ਟਹਿਲ ਪੁਰਾਣਾ ਇਤਬਾਰੀ ਆਦਮੀ ਹੈ ਉਸਨੂੰ ਘਰ ਹੀ ਛੱਡ ਚਲੀਏ। ਓਥੇ ਇਕ ਛੋਟਾ ਜਿਹਾ ਮਕਾਨ ਕਰਾਏ ਤੇ ਲੈ ਲਵਾਂਗੇ। ਫੇਰ ਅਜ ਤੋਂ ਹੀ ਤਿਆਰੀ ਕਰ ਦਿੱਤੀ ਜਾਵੇ ਨਾਂ?

ਮਾੜੇ ਮੋਟੇ ਖਰਚ ਦਾ ਨਾਂ ਸੁਣ ਕੇ ਹੀ ਨਰੇਇੰਦ੍ਰ ਦੀਆਂ ਚਾਂਗਰਾਂ ਨਿਕਲ ਜਾਂਦੀਆਂ ਸਨ। ਇਹ ਸੈਂਕੜਿਆਂ ਦਾ ਖਰਚ ਸੁਣਕੇ ਉਹਦੇ ਪੈਰਾਂ ਥਲਿਉਂ ਜਮੀਨ ਨਿਕਲ ਗਈ। ਪੁਛਿਆ ਡਾਕਟਰ ਨੂੰ ਕਿੰਨ ਸਦਿਆ ਸੀ?

ਇੰਦੂ ਦੇ ਜੁਵਾਬ ਤੋਂ ਪਹਿਲਾਂ ਹੀ ਉਸਨੇ ਫੇਰ ਆਖਿਆ, 'ਬਿਮਲਾ ਨੂੰ ਆਖੋ ਕਿ ਮੇਰੇ ਪਿੱਛੇ ਡਾਕਟਰ ਨੂੰ ਲਾਕੇ ਮੈਨੂੰ ਪਰੇਸ਼ਾਨ ਨ ਕਰੇ, ਮੈਂ ਰਾਜੀ ਹਾਂ।'

ਬਿਮਲਾ ਚੋਰੀ ਚੋਰੀ ਡਾਕਟਰ ਭਿਜਵਾਉਂਦੀ ਹੈ...। ਬਿਮਲਾ ਹੀ ਸਭ ਕੁਝ ਹੈ!... ਇੰਦੂ ਦੇ ਮਨ ਨੂੰ ਚੋਟ ਲੱਗੀ। ਪਰ ਉਹਨੂੰ ਦਬਾ ਕੇ ਆਖਣ ਲੱਗੀ, ਪਰ ਤੁਸੀਂ ਤਾਂ ਅਜੇ ਬੀਮਾਰ ਹੀ ਹੋ, ਦਰਦ ਤਾਂ ਅਜੇ ਹਟੀ ਈ ਨਹੀਂ।

ਨਹੀਂ ਹਟ ਗਈ ਹੈ।

ਫੇਰ ਵੀ ਸਰੀਰ ਤਾਂ ਅਜੇ ਲਿੱਸਾ ਹੈ। ਹੜਬਾਂ ਨਿਕਲੀਆਂ ਹੋਈਆਂ ਹਨ। ਜੇ ਤੁਸੀਂ ਪਹਾੜੀਂ ਫਿਰ ਤੁਰ ਆਓ ਤਾਂ ਕੁਝ ਲਾਭ ਹੀ ਹੋਵੇਗਾ, ਘਾਟਾ ਕੁਝ ਨਹੀਂ ਪੈਣ ਲੱਗਾ।