ਪੰਨਾ:ਧੁਪ ਤੇ ਛਾਂ.pdf/123

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੦)

ਏਂ। ਮੈਂ ਤੇਰਾ ਕੀ ਵਿਗਾੜ ਦਿਤਾ ਹੈ? ਤੂੰ ਕੀ ਚਾਹੁੰਦੀ ਏਂਂ?

ਇੰਦੂ ਡਰਦੇ ਮਾਰੇ ਬੱਗੀਫਟਕ ਹੋ ਗਈ ਤੇ ਉਹਦੇ ਮੂੰਹੋਂ ਇਕ ਵੀ ਸ਼ਬਦ ਨ ਨਿਕਲ ਸਕਿਆ। ਏਦਾਂ ਉਚੀ ੨ ਬੋਲਣਾ ਤੇ ਰੋਹ ਵਿਚ ਆਕੇ ਚਮਕ ਪੈਣਾ ਉਹਦੇ ਵਾਸਤੇ ਕਿੰਨੀ ਤੇ ਸੁਭਾ ਤੋਂ ਉਲਟ ਗਲ ਸੀ। ਇਹ ਨਰੇਇੰਦਰ ਹੁਣੇ ਹੀ ਸਮਝ ਸਕਿਆ। ਉਹ ਕੁਝ ਹੌਲੀ ਜਹੀ ਆਵਾਜ਼ ਨਾਲ ਕਹਿਣ ਲਗਾ, 'ਮਨਜ਼ੂਰ ਹੈ, ਮੇਰੇ ਵਾਸਤੇ ਹਵਾ ਦੀ ਬਦਲੀ ਜ਼ਰੂਰੀ ਹੈ, ਪਰ ਜਾਵਾਂ ਕਿੱਦਾਂ ਤੇ ਇਸਤੇ ਖਰਚ ਕਿੱਥੋਂ ਕਰਾਂ? ਘਰ ਦੇ ਖਰਚ ਦਾ ਹੀ ਗੰਢ ਤੁਪ ਕਰਦਿਆਂ ਤਾਂ ਮੇਰੇ ਪ੍ਰਾਣ ਨਿਕਲਦੇ ਜਾ ਰਹੇ ਹਨ।'

ਇੰਦੂ ਨੇ ਕਦੇ ਕੋਈ ਗਲ ਜਰ ਲੈਣ ਦਾ ਸੁਭਾ ਨਹੀਂ ਸੀ ਬਣਾਇਆ। ਕਿਸੇ ਦੇ ਸਾਹਮਣੇ ਨੀਵਾਂ ਹੋਣਾਂ ਤਾਂ ਉਸਨੇ ਸਿਖਿਆ ਹੀ ਨਹੀਂ ਸੀ। ਪਰ ਅਜ ਉਹ ਡਰ ਗਈ ਸੀ, ਮਿੱਠੀ ਜਿਹੀ ਆਵਾਜ਼ ਨਾਲ ਆਖਣ ਲੱਗੀ, ਰੁਪੈ ਨਹੀ ਤਾਂ ਨ ਸਹੀ, ਗਹਿਣੇ ਤਾਂ ਹਨ।

ਗਹਿਣੇ ਹਨ, ਪਰ ਮੇਰੇ ਨਹੀਂ ਉਹ ਤੇਰਾ ਮਾਲ ਹੈ, ਤੇਰੇ ਪਿਤਾ ਜੀ ਨੇ ਤੈਨੂੰ ਦਿਤੇ ਹਨ। ਇਹਨਾਂ ਤੇ ਮੇਰਾ ਕੋਈ ਹੱਕ ਨਹੀਂ, ਏਸ ਗਲ ਨੂੰ ਮੇਰੇ ਨਾਲੋਂ ਤੂੰ ਜ਼ਿਆਦਾ ਜਾਣਦੀ ਏਂ।

ਚੰਗਾ, ਗਹਿਣੇ ਨ ਲਓ ਮੈਂ ਨਕਦ ਰੁਪਿਆ ਦੇ ਦੇਂਦੀ ਹਾਂ।

ਕਿੱਥੋਂ ਆਏ? ਕੀ ਘਰ ਦੇ ਖਰਚ ਵਿਚੋਂ ਬਚਾਏ ਸਨ।

'ਹਾਂ?'