(੧੨੧)
ਇਹ ਚੂੜੀਆਂ ਦੀ ਵੱਟਕ ਸੀ ਜੋ ਕਿ ਸੁਨਿਆਰੇ ਪਾਸ ਵੇਚੀਆਂ ਗਈਆਂ ਸਨ। ਇੰਦੂ ਨੇ ਬੜੀ ਦਲੇਰੀ ਨਾਲ ਝੂਠ ਕਹਿ ਦਿਤਾ। ਇਹ ਸੁਣ ਕੇ ਨਰੇਇੰਦ੍ਰ ਹੋਰ ਵੀ ਦੁਖੀ ਹੋਇਆ, ਉਹ ਆਪਣੇ ਚਿਹਰੇ ਨੂੰ ਹੋਰ ਵੀ ਕਠੋਰ ਕਰ ਕੇ ਬੋਲਿਆ, 'ਰਹਿਣ ਦੇ ਗਹਿਣੇ ਬਣਵਾ ਲੈਣਾ ਉਹ ਵੀ ਤਾਂ ਮੇਰੇ ਹੀ ਕਮਾਏ ਹੋਏ ਹਨ। ਮੈਂ ਆਪਣਾ ਲਹੂ ਪਾਣੀ ਕਰਕੇ ਕੀਤੀ ਹੋਈ ਕਮਾਈ ਨੂੰ ਏਦਾਂ ਨਸ਼ਟ ਨਹੀਂ ਕਰ ਸਕਦਾ। ਇੰਦੂ ਮੈਂ ਕਦੇ ਤੈਨੂੰ ਕੋਈ ਵੱਢਵੀਂ ਗਲ ਨਹੀਂ ਆਖੀ, ਹਮੇਸ਼ਾ ਸੁਣਦਾ ਹੀ ਆਇਆ ਹਾਂ, ਪਰ ਤੂੰ ਹੀ ਤਾਂ ਉਸ ਦਿਨ ਆਖਦੀ ਸੈਂ ਮੈਂ ਝੂਠ ਨਹੀਂ ਬੋਲਦੀ। ਰਾਮ! ਰਾਮ!!
ਕਮਲਾ ਨੇ ਪਰਦੇ ਪਿਛਿਓਂ ਬੁਲਾਇਆ, 'ਮਾਂ ਜੀ ਭੂਆ ਜੀ ਆਏ ਹਨ।'
ਕੀ ਗੱਲਾਂ ਹੋ ਰਹੀਆਂ ਹਨ ਭਾਬੀ ਜੀ? ਆਖਦੀ ਹੋਈ ਬਿਮਲਾ ਅੰਦਰ ਆਕੇ ਸਾਹਮਣੇ ਖੜੀ ਹੋ ਗਈ।
ਇੰਦੂ ਨੇ ਲੜਕੀ ਦਾ ਹਾਰ ਦੋਂਹ ਹੱਥਾਂ ਦੇ ਹੁਝਕੇ ਨਾਲ ਤੋੜ ਕੇ ਉਸਦੇ ਅੱਗੇ ਸੁਟ ਦਿਤਾ ਤੇ ਆਖਿਆ, ਮੈਨੂੰ ਝੂਠ ਬੋਲਣਾ ਨਹੀਂ ਸੀ ਆਉਂਦਾ, ਇਹ ਸਭ ਤੁਹਾਥੋਂ ਹੀ ਸਿਖਿਆ ਹੈ। ਫੇਰ ਵੀ ਮੈਂ ਹੁਣ ਤਕ ਪਿੱਤਲ ਨੂੰ ਸੋਨਾ ਕਹਿ ਕੇ ਚਲਾਉਣਾ ਨਹੀਂ ਸਿਖਿਆ। ਜੇ ਆਪਣੀ ਲੜਕੀ ਨੂੰ ਧੋਖਾ ਦਿੰਦਾ ਹੈ, ਘਰ ਵਾਲੀ ਨੂੰ ਠੱਗਦਾ ਹੈ, ਉਹਦੇ ਵਾਸਤੇ ਹੋਰ ਬਾਕੀ ਕੀ ਰਹਿ ਗਿਆ? ਉਹ ਦੂਜਿਆਂ ਨੂੰ ਝੂਠਾ ਕਿੱਦਾਂ ਆਖ ਸਕਦਾ ਹੈ?
ਕਿੱਦਾਂ ਪਤਾ ਲੱਗਾ ਕਿ ਇਹ ਪਿੱਤਲ ਹੈ, ਕਿਸੇ ਪਾਸੋਂ