(੧੨੬)
ਚੇਤੇ ਰਖਣਾ, ਮੇਰੇ ਭਰਾ ਜੀ ਐਨੇ ਨੀਚ ਨਹੀਂ ਹਨ। ਹੁਣ ਨਹੀਂ, ਰਾਤ ਪੈ ਰਹੀ ਹੈ, ਕੱਲ ਮੇਰੇ ਕੋਲ ਆਉਣਾ ਬਾਕੀ ਗੱਲਾਂ ਫੇਰ ਕਰਾਂਗੀਆਂ।
ਚੰਗਾ ਆਖ ਕੇ ਇੰਦੂ ਬਿਮਲਾ ਦੇ ਮਗਰ ਹੀ ਡੇਉਢੀ ਤਕ ਆ ਗਈ। ਉਹਦੇ ਪਿਛੇ ਆਉਣ ਦੇ ਪੈਰਾਂ ਦੇ ਖੜਾਕ ਨੂੰ ਵੀ ਬਿਮਲਾ ਨੇ ਅਨ-ਸਣਿਆਂ ਕਰ ਦਿਤਾ ਤੇ ਆਪ ਚਲਾ ਗਈ। ਅੱਗੇ ਗੱਡੀ ਵਿਚ ਬੈਠ ਕੇ ਦੋਵੇਂ ਜਣੀਆਂ ਆਪੋ ਵਿਚ ਦੀ ਹਾਸਾ ਠੱਠਾ ਕਰਕੇ ਬੂਹਾ ਤੇ ਗੱਡੀ ਦਾ ਦਰਵਾਜ਼ਾ ਬੰਦ ਕਰਦੀਆਂ ਹੁੰਦੀਆਂ ਸਨ, ਪਰ ਅੱਜ ਬਿਮਲਾ ਨੇ ਗੱਡੀ ਵਿਚ ਵੜਦਿਆਂ ਹੀ ਦਰਵਾਜ਼ਾ ਬੰਦ ਕਰ ਲਿਆ।
ਇੰਦੂ ਕਮਲਾ ਨੂੰ ਆਪਣੀ ਛਾਤੀ ਨਾਲ ਲਾ ਕੇ ਸੌਂ ਗਈ।
ਬਿਮਲਾ ਤਾਂ ਚਲੀ ਗਈ! ਪਰ ਪਿੱਛੇ ਆਪਣੀਆਂ ਕੌੜੀਆਂ ਫਿੱਕੀਆਂ ਗੱਲਾਂ ਛਡ ਗਈ। ਇਨ੍ਹਾਂ ਦਾ ਇੱਨਾਂ ਸੰਤਾਅ ਸੀ ਇਹ ਇੰਦੂ ਨੂੰ ਹੁਣ ਜਾਪਣ ਲੱਗਾ। ਇਸ ਨਾਲ ਉਸਦੇ ਹੰਕਾਰ ਦਾ ਗੰਦਾ ਮਾਦਾ ਹੌਲੀ ਹੌਲੀ ਗਲ ਰੁਕ ਰੁਕ ਕੇ ਧੋਤਾ ਜਾਣ ਲਗਾ। ਜਿਉਂ ੨ ਮਨ ਸਾਫ ਹੋਣ ਲੱਗਾ ਤਿਉਂ ਤਿਉਂ ਅਖਾਂ ਅਗੇ ਨਵੀਆਂ ੨ ਗੱਲਾਂ ਆਉਣ ਲਗੀਆਂ। ਐਨਾ ਗੰਦ ਮੰਦ, ਪਥਰ ਰੋੜ ਤੇ ਹੋਰ ਬੱਦ ਬਲਾ ਉਹਦੇ ਅੰਦਰ ਲੁਕੀ ਹੋਈ ਸੀ, ਇਹਦਾ ਇਹਨੂੰ ਕਦੇ ਖਿਆਲ ਨਹੀਂ ਸੀ ਆਇਆ। ਮਨ ਵਿਚੋਂ ਹੀ ਪੁਛ ਪੁਛਾਈ ਹੋਣ ਲਗ ਪਈ ਭਲਾ ਇੰਦੂ ਜੇ ਤੇਨੂੰ ਉਹ ਛਡ ਹੀ ਦੇਵੇ ਤਾਂ ਫੇਰ ਕੀ ਬਣੇ? ਜਾਂ ਉਹ ਤੇਰੇ ਨਾਲ ਸੁਆਦ ਨਾਲ ਕੂਏ