(੧੨੭)
ਹੀ ਨਾ...ਤੂੰ ਕੋਲ ਬਹੇਂ ਤਾਂ ਉਹ ਤੇਰੇ ਪਾਸੋਂ ਨਫਰਤ ਕਰਦਾ ਹੋਇਆ ਮੂੰਹ ਦੂਜੇ ਪਾਸੇ ਕਰ ਲਏ?
ਇਹ ਸੋਚ ਕੇ ਉਹਦੇ ਲੂੰਈਂ ਕੰਡੇ ਖੜੇ ਹੋ ਗਏ।
ਕਮਲਾ ਨੇ ਆਖਿਆ, ਕੀ ਗੱਲ ਹੈ ਮਾਂ?
ਇੰਦੂ ਨੇ ਉਸਦਾ ਮੂੰਹ ਚੁੰਮਕੇ ਛਾਤੀ ਨਾਲ ਲਾਉਂਦੀ ਹੋਈ ਨੇ ਆਖਿਆ, ਤੇਰੀ ਭੂਆ ਐਨਾ ਡਰਾਉਣਾ ਜਾਣਦੀ ਹੈ ਕਿ ਰਹੇ ਰੱਬ ਦਾ ਨਾਂ।
ਡਰ ਕਿਸ ਗੱਲ ਦਾ?
ਇੰਦੂ ਨੇ ਫੇਰ ਇਕ ਉਬਾਸੀ ਜਿਹੀ ਲੈਕੇ ਆਖਿਆ ਡਰ ਕਿਸੇ ਗੱਲ ਦਾ ਨਹੀਂ ਬੇਟੀ ਸਭ ਝੂਠੀਆਂ ਗੱਲਾਂ ਹਨ। ਜਾ ਜ਼ਰਾ ਵੇਖ ਤਾਂ ਆ ਤੇਰੇ ਪਿਤਾ ਜੀ ਕੀ ਕਰਦੇ ਹਨ?
ਲੜਕੀ ਆਪਣੇ ਬਾਪ ਪਾਸ ਭਜੀ ਭਜੀ ਗਈ। ਦੋ ਦਿਨ ਤੋਂ ਤੀਵੀਂ ਮਰਦ ਨੇ ਆਪੋ ਵਿਚ ਦੀ ਗੱਲ ਬਾਤ ਕਰਨੀ ਛਡੀ ਹੋਈ ਸੀ। ਕਮਲਾ ਨੇ ਆਕੇ ਕਿਹਾ, ਬਾਬੂ ਜੀ ਚੁਪ ਚਾਪ ਸੌਂ ਰਹੇ ਹਨ।
ਚੁਪ ਚਾਪ! ਅੱਛਾ ਧੀਏ ਤੂੰ ਇੱਥੇ ਹੀ ਸੌਂ ਰਹੁ ਮੈਂ ਜਾਕੇ ਵੇਖ ਆਉਂਦੀ ਹਾਂ। ਇਹ ਆਖ ਕੇ ਇੰਦੂ ਚਲੀ ਗਈ। ਪਰਦੇ ਦੇ ਪਿਛੋਂ ਵੇਖਿਆ, ਲੜਕੀ ਦਾ ਕਹਿਣਾ ਠੀਕ ਸੀ। ਉਹ ਮੰਜੇ ਤੇ ਉਤਾਹਾਂ ਨੂੰ ਵੇਖਦੇ ਹੋਏ ਲੰਮੇ ਪਏ ਹੋਏ ਹਨ। ਪੰਜ ਛੇ ਮਿੰਟ ਖਲੋਕੇ ਇੰਦੂ ਮੁੜ ਆਈ। ਅੱਜ ਉਹਨੂੰ ਕਮਰੇ ਵਿਚ ਵੜਨ ਦਾ ਹੌਸਲਾ ਨਹੀਂ ਪਿਆ। ਇਹ ਵੇਖਕੇ ਉਹ ਆਪ ਹੀ ਹੈਰਾਨ ਹੋਣ ਲਗੀ।
'ਕਮਲਾ!'