(੧੨੮)
ਕੀ ਗੱਲ ਹੈ ਮਾਂ?
'ਤੇਰੇ ਬਾਬੂ ਜੀ ਦੇ ਸਿਰ ਵਿਚ ਖਬਰੇ ਦਰਦ ਹੋ ਰਿਹਾ ਹੈ, ਜਾਹ ਜ਼ਰਾ ਉਸਦਾ ਸਿਰ ਤਾਂ ਘੁੱਟ ਦਿਹ।'
ਲੜਕੀ ਨੂੰ ਭੇਜਕੇ ਇੰਦੁ ਆਪ ਪਰਦੇ ਉਹਲੇ ਹੋਕੇ ਧਿਆਨ ਨਾਲ ਦੋਹਾਂ ਦੀਆਂ ਗੱਲਾਂ ਸੁਣਨ ਲੱਗ ਪਈ।
ਲੜਕੀ ਨੇ ਪੁਛਿਆ, ਸਿਰ ਵਿਚ ਐਨੀ ਪੀੜ ਕਿਉਂ ਹੋ ਰਹੀ ਹੈ, ਬਾਬੂ ਜੀ?
ਕਿੱਥੇ, ਦਰਦ ਤਾਂ ਨਹੀਂ ਬੇਟੀ।
'ਮਾਂ ਤਾਂ ਆਖਦੀ ਸੀ ਬੜੀ ਪੀੜ ਹੋ ਰਹੀ ਹੈ।'
ਪਿਤਾ ਲੜਕੀ ਦੇ ਮੂੰਹ ਵਲ ਕੁਝ ਚਿਰ ਵੇਖਦੇ ਰਹੇ ਫੇਰ ਆਖਣ ਲੱਗੇ, ਤੇਰੀ ਮਾਂ ਨੂੰ ਨਹੀਂ ਪਤਾ।
ਪਰਦਾ ਹਟਾ ਕੇ ਇੰਦੂ ਸਹਿਜ ਸੁਭਾ ਈ ਅੰਦਰ ਆ ਗਈ। ਬੱਤੀ ਨੂੰ ਨਿੰਮ੍ਹਾ ਕਰਕੇ ਬੋਲੀ, ਕਮਜ਼ੋਰ ਸਰੀਰ ਐਨੀ ਮਿਹਨਤ ਕਿਦਾਂ ਝਲ ਸਕੇਗਾ? ਜਾਂ ਕਮਲਾ ਉਤੋਂ ਜ਼ਰਾ ਦਵਾ ਦੀ ਸ਼ੀਸ਼ੀ ਲੈ ਆ। ਰਾਮ ਟਹਿਲ ਨੂੰ ਆਖਣਾ ਦੁੱਧ ਗਰਮ ਕਰੇ।
ਲੜਕੀ ਨੂੰ ਭੇਜ ਕੇ ਇੰਦੂ ਖੁਦ ਸਰਹਾਣੇ ਬੈਠ ਗਈ। ਵਾਲਾਂ ਵਿਚ ਹੱਥ ਫੇਰ ਦੀ ਹੋਈ ਬੋਲੀ, ਅੱਗੇ ਦੇ ਲੰਬੂ ਬਣ ਰਹੇ ਹਨ।
ਨਰੇਇੰਦ੍ਰ ਅੱਖਾਂ ਬੰਦ ਕਰਕੇ ਪਿਆ ਰਿਹਾ ਕੁਝ ਵੀ ਨ ਬੋਲਿਆ। ਇੰਦੂ ਨੇ ਵਾਲਾਂ ਵਿਚ ਹਥ ਫੇਰਦਿਆਂ ਹੋਇਆਂ ਜ਼ਰਾ ਪਿਆਰ ਨਾਲ ਝੁਕ ਕੇ ਪੁਛਿਆ, 'ਛਾਤੀ ਦਾ ਦਰਦ?'
'ਓਹੋ ਜਿਹਾ ਹੈ?'