ਪੰਨਾ:ਧੁਪ ਤੇ ਛਾਂ.pdf/133

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੦)

ਨਸ਼ਟ ਹੋ ਗਏ ਹਨ। ਉਹ ਕੀ ਕਰਨ ਗਈ ਸੀ ਤੇ ਕੀ ਕਰਕੇ ਆ ਗਈ ਹੈ।੮.

ਇਹ ਕੀ ਬੀਬੀ ਜੀ, ਕੀ ਤੁਸੀਂ ਰੋ ਰਹੇ ਸਾਓ, ਅੱਖਾਂ ਤਾਂ ਤੁਹਾਡੀਆਂ ਪੇਝੂੰਆਂ ਵਰਗੀਆਂ ਲਾਲ ਹੋ ਰਹੀਆਂ ਹਨ।

ਅੰਬਕਾ ਬਾਬੂ ਦੀ ਇਸਤਰੀ ਸੁਣ ਰਹੀ ਸੀ ਤੇ ਬਿਮਲਾ ਕਿਤਾਬ ਖੋਲ੍ਹ ਕੇ ਪੜ੍ਹ ਰਹੀ ਸੀ। ਉਹ ਝੱਟ ਪੱਟ ਅੱਖਾਂ ਪੂੰਝ ਕੇ ਉਠ ਬੈਠੀ ਤੇ ਹੱਸ ਪਈ। ਦੁਰਗਾ ਮਣੀ ਦੇ ਦੁੱਖਾਂ ਨੂੰ ਸੁਣ ਕੇ ਛਾਤੀ ਪਾਟਣ ਲੱਗ ਪੈਂਦੀ ਹੈ ਭਾਬੀ ਜੀ।

ਇੰਦੂ ਮਣੀ ਨੇ ਪੁਛਿਆ ਕਿਹੜੀ ਦੁਰਗਾ ਮਣੀ?

ਜਾਣ ਬੁਝ ਕੇ ਅਞਾਣੀ ਨਾ ਬਣੋ ਭਾਬੀ ਜੀ, ਤੁਸੀਂ ਨਹੀਂ ਜਾਣਦੇ ਦੁਰਗਾ ਮਣੀ ਕੌਣ ਹੋਈ ਹੈ? ਸਭ ਪਾਸੀਂ ਜੋ ਉਸਦੀ ਸੋਭਾ ਹੋ ਰਹੀ ਹੈ ਇਹ ਠੀਕ ਹੀ ਹੈ।

ਇੰਦੂ ਨੇ ਫੇਰ ਵੀ ਕੁਝ ਨ ਸਮਝਿਆ। ਸਮਝਿਆ ਵੀ ਤਾਂ ਏਨਾਂ ਹੀ ਸਮਝਿਆ ਕਿ ਕਿਸੇ ਕਿਤਾਬ ਦੀਆਂ ਗੱਲਾਂ ਹੋ ਰਹੀਆਂ ਹਨ। ਹੱਥ ਅਗਾਹਾਂ ਕਰਕੇ ਕਹਿਣ ਲੱਗੀ, ਲਿਆਓ ਖਾਂ ਭਲਾ ਕਿਹੜੀ ਕਿਤਾਬ ਹੈ?

ਹੱਥ ਵਿਚ ਲੈ ਕੇ ਵੇਖਿਆ ਉਥੇ ਲਿਖਾਰੀ ਦੇ ਰੂਪ ਵਿਚ ਉਸਦੇ ਪਤੀ ਦਾ ਨਾਂ ਲਿਖਿਆ ਹੋਇਆ ਸੀ।