ਪੰਨਾ:ਧੁਪ ਤੇ ਛਾਂ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੧)

ਅਗਾਹਾਂ ਪੱਤ੍ਰਾ ਥਲਿਆ ਤਾਂ ਪੜ੍ਹਿਆ, 'ਬਿਮਲਾ ਦੇਵੀ ਦੀ ਭੇਟਾ।' ਇੰਦੂ ਨੇ ਕਿਤਾਬ ਨੂੰ ਮੁੱਢ ਤੋਂ ਅਖੀਰ ਤੱਕ ਉਲਟ ਪੁਲਟ ਕੇ ਰੱਖ ਦਿੱਤਾ। ਪਤੀ ਨੇ ਕਿਤਾਬ ਲਿਖੀ, ਛਪਵਾਈ ਤੇ ਬਿਮਲਾ ਦੇਵੀ ਨੂੰ ਭੇਟਾ ਵੀ ਕਰ ਦਿੱਤੀ, ਪਰ ਉਸਨੂੰ ੫ਤਨੀ ਹੁੰਦਿਆਂ ਹੋਇਆਂ ਵੀ ਕੁਝ ਪਤਾ ਨਹੀਂ। ਉਹਦੇ ਮੂੰਹ ਦਾ ਰੰਗ ਢੰਗ ਵੇਖ ਕੇ ਬਿਮਲਾ ਨੇ ਫੇਰ ਕੁਝ ਪੁਛਣ ਦਾ ਹੌਂਸਲਾ ਨ ਕੀਤਾ।

ਇੰਦੂ ਨੇ ਆਪ ਆਖਿਆ, 'ਨਾਟਕ ਤੇ ਨਾਵਲ ਪੜ੍ਹਨ ਨੂੰ ਨਾ ਤਾਂ ਮੇਰਾ ਜੀ ਹੀ ਨਹੀਂ ਕਰਦਾ ਤੇ ਨਾ ਇਹ ਮੈਨੂੰ ਚੰਗੇ ਹੀ ਲਗਦੇ ਹਨ। ਖੈਰ ਕਿਤਾਬ ਚੰਗੀ ਹੈ ਤੇ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਹ...।'

ਅੰਬਾ ਬਾਬੂ ਦੇ ਨੌਕਰ ਨੇ ਆ ਕੇ ਉਹਨਾਂ ਦੀ ਇਸਤਰੀ ਨੂੰ ਕਿਹਾ, ਬਾਬੂ ਜੀ ਪੁਛਦੇ ਹਨ ਕਿ ਤੁਸੀਂ ਜੋ ਅਜਾਇਬ ਘਰ ਵੇਖਣ ਜਾਣ ਲਈ ਕਹ ਰਹੇ ਸਾਓ, ਚਲੋਗੇ ਕਿ ਨਹੀਂ?

ਇਹ ਵਹੁਟੀ ਸਾਰਿਆਂ ਨਾਲੋਂ ਨਿੱਕੀ ਸੀ। ਨੀਵੀਂ ਪਾ ਕੇ ਮਿੱਠੀ ਜਹੀ ਅਵਾਜ਼ ਨਾਲ ਸ਼ਰਮਾਉਂਦੀ ਹੋਈ ਕਹਿਣ ਲੋਗੀ, ਨਹੀਂ ਅਜੇ ਉਹਨਾਂ ਨੂੰ ਆਰਾਮ ਨਹੀਂ ਆਇਆ, ਆਖ ਦੇਹ ਅੱਜ ਨਹੀਂ ਜਾਣਾ, ਜਿੱਦਣ ਰਾਜੀ ਹੋ ਜਾਣਗੇ ਉਸ ਦਿਨ ਜਾਵਾਂਗੇ।

ਨੌਕਰ ਦੇ ਜਾਣ ਪਿੱਛੋਂ ਇੰਦੂ ਲਾਂਭੇ ਚਾਂਭੇ ਦੇਖਦੀ ਹੋਈ ਰਹਿ ਗਈ। ਉਹਨੇ ਮਨ ਵਿਚ ਸੋਚਿਆ, ਐਹੋ ਜਹੀ ਅਚਰਜ ਗੱਲ ਤਾਂ ਉਸ ਨੇ ਕਦੇ ਸਾਰੀ ਉਮਰ ਵਿਚ ਨਹੀਂ