ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੪)
ਦੇ ਖਜ਼ਾਨੇ ਵੀ ਖਾਲੀ ਹੋ ਜਾਂਦੇ ਹਨ। ਮੇਰੇ ਖਿਆਲ ਵਿਚ ਹੋਇਆ ਭੀ ਏਦਾਂ ਹੀ ਹੈ।
ਉਹ ਕਿਤਾਬ ਬਿਮਲਾ ਦੇ ਹੱਥ ਵਿਚ ਹੀ ਸੀ। ਉਸਨੂੰ ਵੇਖਦਿਆਂ ਇੰਦੂ ਦੇ ਦਿਲ ਵਿਚ ਇਕ ਵੇਰਾਂ ਹੋਰ ਭਾਂਬੜ ਮੱਚੇ। ਕਹਿਣ ਲੱਗੀ, ਮਾਣ ਕਰਨ ਨੂੰ ਕੋਲ ਕੁਝ ਹੋਵੇ ਤਾਂ ਹੀ ਮਾਣ ਕੀਤਾ ਜਾਂਦਾ ਹੈ। ਮੇਰਾ ਘਰ ਉੱਜੜਦਾ ਹੈ ਤਾਂ ਉਜੜਨ ਦਿਉ, ਜੋ ਹੁੰਦਾ ਹੈ ਹੋਣ ਦਿਉ। ਬੀਬੀ ਜੀ ਤੁਹਾਨੂੰ ਮੇਰੇ ਬਦਲੇ ਠੰਡਾ ਤੱਤਾ ਹੋਣ ਦੀ ਕੀ ਲੋੜ ਹੈ? ਫੇਰ ਮੈਂ ਤੇਰੇ ਘਰ ਆਕੇ ਐਹੋ ਜਹੀਆਂ ਕੌੜੀਆਂ ਫਿੱਕੀਆਂ ਕਿਉਂ ਸੁਣਾਂ? ਮੇਰੀ ਰਹਿਣ ਦੀ ਸਲਾਹ ਨਹੀਂ ਹੈ...ਮੈਂ ਨਹੀਂ ਰਹਿਣਾ। ਜਿੱਦਾਂ ਹੋਊ ਵੇਖੀ ਜਾਉ। ਮੈਂ ਕਿਸੇ ਪਾਸੋਂ ਸਲਾਹ ਲੈਣ ਜਾਂ ਕਿਸੇ ਨਾਲ ਝਗੜਾ ਕਰਨ ਨੂੰ ਬਿਲਕੁਲ ਤਿਆਰ ਨਹੀਂ।
ਬਿਮਲਾ ਚੁਪ ਹੋ ਰਹੀ। ਉਹਦੇ ਦਿਲ ਦੀ ਹਾਲਤ ਰੱਬ ਹੀ ਜਾਣਦਾ ਸੀ। ਇਸ ਨਿਰਾਦਰ ਭਰੀ ਗੱਲ ਬਾਤ ਤੋਂ ਪਿਛੋਂ ਉਹ ਮੁੜ ਨਹੀਂ ਬੋਲੀ।
ਇੰਦੂ ਜਾਣ ਲਈ ਤਿਆਰ ਹੋ ਈ ਰਹੀ ਸੀ ਕਿ ਬਿਮਲਾ ਨੇ ਕਿਹਾ, 'ਖਲੋ ਜਾਓ ਭਾਬੀ ਜੀ! ਤੁਸੀਂ ਵਡੇ ਥਾਂ ਹੋ ਜਰਾ ਪੈਰੀ ਹੱਥ ਤਾਂ ਲਾ ਲਵਾਂ।'