ਪੰਨਾ:ਧੁਪ ਤੇ ਛਾਂ.pdf/139

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੬)

ਆਪਣੇ ਕਮਰੇ ਵਿਚ ਆ ਗਈ ਹੈ।

ਪਤੀ ਨਹੀਂ ਆਉਂਦੇ ਤੇ ਇਹ ਕਿੱਡੀ ਨਮੋਸ਼ੀ ਦੀ ਗੱਲ ਹੈ, ਇਸ ਗੱਲ ਨੂੰ ਇੰਦੂ ਆਪ ਹੀ ਸਮਝ ਸਕਦੀ ਹੈ, ਪਰ ਉਸਨੇ ਇਹਦੀ ਇਕ ਦਿਨ ਵੀ ਪ੍ਰਵਾਹ ਨਹੀਂ ਕੀਤੀ। ਪਰ ਪਤੀ ਮੈਨੂੰ ਨਹੀਂ ਚਾਹੁੰਦੇ, ਇਸ ਗੱਲ ਦਾ ਲੁਕਾ ਤਾਂ ਉਹਨੂੰ ਰੱਖਣਾ ਹੀ ਪੈਂਦਾ ਹੈ, ਜਿੱਦਾਂ ਖੂਨੀ ਆਦਮੀ ਹਰ ਵੇਲੇ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾਈ ਰਖਦਾ ਹੈ, ਜੇ ਉਹ ਆਪ ਨਾ ਵੀ ਲੁਕੇ ਤਾਂ ਆਪਣੇ ਪਾਪ ਨੂੰ ਜ਼ਰੂਰ ਛੁਪਾ ਕੇ ਰੱਖਦਾ ਹੈ। ਇਹੋ ਹਾਲ ਇੰਦੂ ਦਾ ਹੈ। ਪਤੀ ਦੇ ਵਿਯੋਗ ਦੀ ਪੀੜ, ਉਹਦੇ ਨਾ ਆਉਣ ਕਰਕੇ ਮਾਪਿਆਂ ਪੇਕਿਆਂ ਦੀ ਨਮੋਸ਼ੀ, ਇਹ ਸਭ ਦੁਖ ਉਹ ਅੰਦਰ ਹੀ ਅੰਦਰ ਸਹਾਰ ਰਹੀ ਸੀ, ਪਰ ਕਿਸੇ ਨੂੰ ਦੱਸ ਨਹੀਂ ਸੀ ਸਕਦੀ।

ਅੱਜ ਤਕ ਉਹ ਪਤੀ ਦੇ ਘਰ, ਪਤੀ ਦੇ ਕੋਲ ਬਹਿਕੇ ਉਹਨੂੰ ਤੰਗ ਕਰਕੇ ਮਾਣ ਨਾਲ ਵੀ ਆਪਣੀ ਗੱਲ ਮਨਵਾ ਕੇ ਆਪਣਾ ਮਾਨ ਵਧਾ ਲਿਆ ਕਰਦੀ ਸੀ। ਇਥੇ ਬਗਾਨੇ ਘਰ ਉਹਦੀ ਕੀ ਚਲ ਸਕਦੀ ਸੀ। ਪਤੀ ਦੀਆਂ ਅੱਖਾਂ ਤੋਂ ਦੂਰ ਉਹਦਾ ਮਾਣ ਕੌਣ ਕਾਇਮ ਰਖੇ? ਉਹ ਫੋਕੀ ਆਕੜ ਦੇ ਥੰਮ ਹੌਲੀ ਹੌਲੀ ਥਿੜਕੇ ਜਾ ਰਹੇ ਸਨ ਤੇ ਇੰਦੂ ਹੁਣ ਇਨ੍ਹਾਂ ਨੂੰ ਬਹੁਤਾ ਚਿਰ ਕਾਇਮ ਨਹੀਂ ਸੀ ਰਖ ਸਕਦੀ।

ਭਣਵੱਈਏ ਦੇ ਚਲੇ ਜਾਣ ਪਿਛੋਂ ਜਿਸਨੇ ਵੀ ਉਸ ਵਲ ਵੇਖਿਆ ਹੈ ਉਹਨੂੰ ਇਹੋ ਸੁੱਝੀ ਹੈ ਕਿ ਉਹ ਤੁਹਾਨੂੰ ਤਰਸ ਭਰੀਆਂ ਅੱਖਾਂ ਨਾਲ ਵੇਖ ਰਿਹਾ ਏ। ਲੋਕੀ ਕੁੜੀ ਨੂੰ ਜਦ ਉਸਨੂੰ ਪਿਉ ਬਾਰੇ ਕੁਝ ਪੁਛਦੇ ਹਨ ਤਾਂ ਇੰਦੂ ਵਿਚੇ