ਚਿਹਰਾ, ਲਾਲ ਸੂਹਾ ਹੋ ਜਾਂਦਾ।
ਉਸ ਦਿਨ ਦੁਪਹਿਰ ਨੂੰ ਛਮਛਮ ਮੀਂਹ ਪੈ ਰਿਹਾ ਸੀ। ਸ਼ਰਮਾ ਨੇ ਕਮਰੇ ਵਿਚ ਦਾਖਲ ਹੁੰਦੀ ਨੇ ਕਿਹਾ, 'ਇਕ ਲੜਕੀ ਪਸੰਦ ਕਰ ਆਈ ਹਾਂ।'
ਯਗ ਦੱਤ-ਚਲੋ ਇਹ ਵੀ ਚਿੰਤਾ ਹਟੀ। ਕਿੱਥੇ ਤੇ ਕਿਹੋ ਜਿਹੀ?
ਸ਼ਰਮਾ-ਉਸ ਮਹੱਲੇ ਵਿਚ ਮਿੱਤ੍ਰਾਂ ਦੇ ਘਰਾਂ ਵਿਚੋਂ।
ਯਗ ਦੱਤ-ਜਿਹੜੀ ਬ੍ਰਹਮਣੀ ਹੋਕੇ ਕਾਇਸਥ ਦੇ ਘਰ ਰਹਿੰਦੀ ਹੈ।
ਸ਼ਰਮਾ-ਕਿਉਂ ਕੀ ਕਾਸਥਾਂ ਦੇ ਘਰ ਬ੍ਰਾਹਮਣ ਨਹੀਂ ਰਹਿੰਦੇ? ਉਸਦੀ ਮਾਂ ਕਿਧਰੇ ਰੋਟੀ ਬਨਾਉਣ ਦਾ ਕੰਮ ਕਰਦੀ ਹੈ। ਸੁਣਿਆਂ ਹੈ ਕਿ ਕੁੜੀ ਬਹੁਤ ਚੰਗੀ ਹੈ। ਵੇਖ ਲਓ ਜੇ ਪਸੰਦ ਆ ਜਾਏ ਤਾਂ ਫੇਰ ਘਰ ਲੈ ਆਉਣੀ।
ਯਗ ਦੱਤ-ਕੀ ਮੈਂ ਇਹੋ ਜਿਹਾ ਹੀ ਰਿਹਾ ਹੋਇਆ ਹਾਂ ਕਿ ਸਾਰੀ ਦੁਨੀਆਂ ਦੀਆਂ ਭਿਖਾਰਨਾ ਬਿਨਾ ਮੇਰਾ ਗੁਜ਼ਾਰਾ ਹੀ ਨਹੀਂ ਹੁੰਦਾ?
ਸ਼ਰਮ-ਭਿਖਾਰਨ ਨੂੰ ਮੁੱਲ ਲਿਆਉਣਾ ਇਹ ਤੇਰੇ ਵਾਸਤੇ ਕੋਈ ਨਵਾਂ ਕੰਮ ਥੋੜਾ ਹੈ।
ਯਗ ਦੱਤ-ਫੇਰ।
ਸ਼ਰਮਾ-ਜ਼ਰੂਰ ਜਾਉ, ਵੇਖੋ ਤਾਂ ਸਹੀ ਜੇ ਪਸੰਦ ਆ ਜਾਏ ਤਾਂ ਫੇਰ ਨਾਂਹ ਨ ਕਰਨੀ। ਯਗ ਦੱਤ-ਮਨ ਪਸੰਦ ਤਾਂ ਕਦੇ ਨਹੀਂ ਆਉਣੀ। ਸ਼ਰਮਾ ਪਸੰਦ ਕਿਉਂ ਨ ਆਏਗੀ ਜ਼ਰੂਰ ਆ